ਮਾਨਸਾ 08,ਅਕਤੂਬਰ ( ਸਾਰਾ ਯਹਾਂ/ਬੀਰਬਲ ਧਾਲੀਵਾਲ ) ਕੇਂਦਰ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਵੱਲੋਂ ਸਮੁੱਚੇ ਭਾਰਤ ਵਿੱਚ ਚਲ ਰਹੀ ਕਲੀਨ ਇੰਡੀਆ ਮੁਹਿੰਮ ਨੂੰ ਹੋਰ ਵਧੇਰੇ ਗਤੀਸ਼ੀਲ ਕਰਨ ਅਤੇ ਉਸ ਵਿੱਚ ਹੋਰ ਤੇਜੀ ਲਿਆਉਣ ਲਈ ਅੱਜ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ ਅਤੇ ਚੰਡੀਗੜ ਨਹਿਰੂ ਯੁਵਾ ਕੇਂਦਰ ਸਗੰਠਨ ਦੇ ਰਾਜ ਨਿਰਦੇਸ਼ਕਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਰੀਜਨਲ ਡਾਇਰਕੇਟਰਾਂ ਦੀ ਮੀਟਿੰਗ ਚੰਡੀਗੜ ਵਿਖੇ ਹੋਈ।ਇਸ ਮੀਟਿੰਗ ਬਾਰੇ ਜਾਣਕਾਰੀ ਨਹਿਰੂ ਯੁਵਾ ਕੇਂਦਰ ਮਾਨਸਾ/ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਸਾਝੀ ਕੀਤੀ।ਉਹਨਾਂ ਦੱਸਿਆ ਕਿ ਪਿਛਲੇ ਛੇ ਦਿੰਨਾਂ ਵਿੱਚ ਮਾਨਸਾ ਜਿਲ੍ਹੇ ਨੇ 8545 ਕਿੋਲੋ ਰਹਿੰਦ-ਖੁਹੰਦ ਅਤੇ ਸਿੰਗਲ ਯੂਜ ਪਲਾਸਟਿਕ ਇਕੱਠਾ ਕੀਤਾ ਹੈ ਅਤੇ ਸਮੁੱਚੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਚਲ ਰਿਹਾ ਹੈ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿਦਿੰਆ ਪੰਜਾਬ ਅਤੇ ਚੰਡੀਗੜ ਦੇ ਰਾਜ ਨਿਰਦੇਸ਼ਕ ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਇੱਕ ਮਹੀਨੇ ( 1 ਅਕਤੂਬਰ ਤੋਂ 31 ਅਕਤੂਬਰ ਤੱਕ) ਚੱਲਣ ਵਾਲੀ ਇਸ ਮੁਹਿੰਮ ਦਾ ਮੁੱਖ ਮਨੋਰਥ ਭਾਰਤ ਨੂੰ ਗੰਦਗੀ ਅਤੇ ਸਿੰਗਲ ਯੂਜ ਪਲਾਸਿਟਕ ਮੁੱਕਤ ਕਰਨਾ ਹੈ।ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਦੇਸ਼ ਦੇ 744 ਜਿਲਿਆਂ ਦੇ ਛੇ ਲੱਖ ਦੇ ਕਰੀਬ ਪਿੰਡਾਂ ਵਿੱਚ ਨਹਿਰੂ ਯੁਵਾ ਕੇਂਦਰ ਸਗੰਠਨ ਨਾਲ ਜੁੱੜੇ ਢਾਈ ਲੱਖ ਦੇ ਕਰੀਬ ਯੂਥ ਕਲੱਬਾਂ ਵੱਲੋ ਸਾਰੇ ਦੇਸ਼ ਵਿੱਚੋਂ ਸਾਢੇ ਸੱਤ ਲੱਖ (7 ਲੱਖ ਪੰਜਾਹ ਹਜਾਰ ਕਿਲੋ ਰਹਿਦ ਖੁਹੰਦ ਅਤੇ ਸਿੰਗਲ ਯੂਜ ਪਲਾਸਟਿਕ ਇਕੱਠਾ ਕਰਨਾ ਹੈ।ਉਹਨਾਂ ਦੱਸਿਆ ਕਿ ਇਸ ਦਾ ਉਦਘਾਟਨ ਕੋਮੀ ਪੱਧਰ ਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮੰਤਰੀ ਅੁਨਰਾਗ ਠਾਕੁਰ ਵੱਲੋ ਕੀਤਾ ਗਿਆ ਸੀ ਅਤੇ ਜਿਲਿ੍ਹਆਂ ਵਿੱਚ ਇਸ ਦੀ ਸ਼ੁਰੂਆਤ ਵੱਖ ਵੱਖ ਮੰਤਰੀ ਸਾਹਿਬਾਨ ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਗਈ।
ਪੰਜਾਬ ਰਾਜ ਬਾਰੇ ਜਾਣਕਾਰੀ ਦਿਦਿੰਆ ਸ਼੍ਰੀ ਗਿੱਲ ਨੇ ਦੱਸਿਆ ਕਿ ਪੰਜਾਬ ਦੇ 23 ਜਿਲਿਆਂ ਦੇ 6000 ਦੇ ਕਰੀਬ ਯੂਥ ਕਲੱਬਾਂ ਪੰਜਾਬ ਦੇ ਸਮੂਹ ਪਿੰਡਾਂ ਵਿੱਚ ਇਸ ਮੁਹਿੰਮ ਨੂੰ ਚਲਾ ਰਹੀਆਂ ਹਨ।ਉਹਨਾਂ ਦੱਸਿਆ ਕਿ ਕੋਮੀ ਪੱਧਰ ਤੇ ਰੱਖੇ ਗਏ ਟੀਚੇ ਅੁਨਸਾਰ ਪੰਜਾਬ ਅਤੇ ਚੰਡੀਗੜ ਨੂੰ ਦੋ ਲੱਖ ਪੰਜ ਹਜਾਰ ਕਿਲੋਘਾਂਮ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ।ਉਹਨਾਂ ਪ੍ਰਸੰਨਤਾ ਪਗਟ ਕਰਦਿਆ ਦੱਸਿਆ ਕਿ ਲੰਘੇ ਛੇ ਦਿੰਨਾਂ ਵਿੱਚ 63000 ਤੋ ਉਪਰ ਸਿੰਗਲ ਯੂਜ ਪਲਾਸਟਿਕ ਇਕੱਠਾ ਕੀਤਾ ਜਾ ਚੁਕਿੱਆ ਹੈ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਉਹ ਦਿੱਤੇ ਹੋਏ ਟੀਚੇ ਨਿਯਤ ਸਮੇਂ ਤੋ ਪਹਿਲਾਂ ਹੀ ਪੂਰਾ ਕਰ ਲੈਣਗੇ ।ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ ਹੈ ਕਿ ਇਸ ਮੁਹਿੰਮ ਵਿੱਚ ਪੰਜਾਬ ਰਾਜ ਦਾ ਨਾਮ ਗਿਨੀਜ ਬੁੱਕ ਵਿੱਚ ਦਰਜ ਕਰਵਾਇਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਅਤੇ ਚੰਡੀਗੜ ਰਾਸਟਰੀ ਸੇਵਾ ਯੋਜਨਾ ਦੇ ਰੀਜਨਲ ਡਾਇਰਕੇਟਰ ਮਿਸਜ ਹਰਿੰਦਰ ਕੌਰ ਨੇ ਕਿਹਾ ਰਾਂਸਟਰੀ ਸੇਵਾ ਯੋਜਨਾ ਵੱਲੋ ਵੀ ਪੰਜਾਬ ਰਾਜ ਦੀਆਂ ਸਮੂਹ ਰਾਸ਼ਟਰੀ ਸੇਵਾ ਯੋਜਨਾਂ ਦੀਆਂ ਯੂਨਿਟਾਂ ਵੱਲੋ ਹਰ ਸਹਿਯੋਗ ਦਿੱਤਾ ਜਾਵੇਗਾ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਵੀ ਇਸ ਮੁਹਿੰਮ ਵਿੱਚ ਭਾਗ ਲੇਕੇ ਇਸ ਵਿੱਚ ਸਹਿਯੋਗ ਦੇਣਗੇ।
ਮੀਟਿੰਗ ਨੂੰ ਨਹਿਰੂ ਯੂਵਾ ਕੇਦਰ ਸਗੰਠਨ ਹਰਿਆਣਾ ਦੇ ਰਾਜ ਨਿਰਦੇਸ਼ਕ ਮਧੂ ਚੋਧਰੀ,ਡਿਪਟੀ ਡਾਇਰਕੇਟਰ ਪੰਜਾਬ ਪਰਮਜੀਤ ਸਿੰਘ, ਡਿਪਟੀ ਡਾਇਰਕੇਟਰ ਹਰਿਆਣਾ ਗੁਰਮੇਲ ਸਿੰਘ ਬਾਜਵਾ,ਸ਼੍ਰੀ ਦਹੀਆ ਰਾਸ਼ਟਰੀ ਸੇਵਾ ਯੋਜਨਾ ਹਰਿਆਣਾ ਅਤੇ ਪੰਜਾਬ ਸੂਚਨਾ ਬਿਊਰੋ ਦੂਰਦਰਸ਼ਨ ਦੇ ਸਹਾਇਕ ਡਾਇਰਕੇਟਰ ਹਿਤੇਸ਼ ,ਅਮਰਜੀਤ ਸ਼ਰਮਾ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਹਰਿਆਣਾ ਨੇ ਵੀ ਭਾਗ ਲਿਆ ਅਤੇ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ।