
ਮਾਨਸਾ 14 ਅਕਤੂਬਰ : (ਸਾਰਾ ਯਹਾਂ/ਜੋਨੀ ਜਿੰਦਲ):
ਸ੍ਰੀ ਸੁਭਾਸ ਡਰਾਮਾਟਿਕ ਕਲ¤ਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਜਨਮ ਅਤੇ ਹਨੂੰਮਾਨ ਜਨਮ ਦੇ ਦ੍ਰਿਸ਼ ਦਿਖਾਏ ਗਏ ਅਤੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਦੀ ਗੜਗੜਾਹਟ ਵਿੱਚ ਸ਼੍ਰੀ ਰਾਮ ਜਨਮ ਦੇ ਦ੍ਰਿਸ਼ ਮੌਕੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ।ਸ੍ਰੀ ਰਾਮ ਲੀਲਾ ਦੀ ਦੂਜੀ ਨਾਇਟ ਦਾ ਉਦਘਾਟਨ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਸ੍ਰੀ ਪਰਸੋਤਮ ਬਾਂਸਲ ਨੇ ਰਿਬਨ ਕੱਟ ਕੇ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਚµਦਰ ਦੀਆਂ ਸਿੱਖਿਆਵਾਂ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ।ਇਸ ਮੌਕੇ ਕੈਸ਼ੀਅਰ ਸ਼੍ਰੀ ਸ਼ੁਸ਼ੀਲ ਕਮਾਰ ਵਿੱਕੀ, ਸ਼੍ਰੀ ਬਨਵਾਰੀ ਲਾਲ ਬਜਾਜ, ਸ਼੍ਰੀ ਵਿਨੋਦ ਪਠਾਨ, ਵਰੁਣ ਬਾਂਸਲ ਵੀਨੂੰ ਅਤੇ ਸ਼੍ਰੀ ਨਵਦੀਪ ਬੱਬੀ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।

ਕਲੱਬ ਦੇ ਚੇਅਰਮੈਨ ਸ਼੍ਰੀ ਅਸੋਕ ਗਰਗ ਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਮੁੱਖ ਮੁਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਪਿਛਲੇ ਕਈ ਸਾਲਾਂ ਤੋਂ ਦਿਖਾਈ ਜਾਂਦੀ ਸ਼੍ਰੀ ਰਾਮ ਲੀਲਾ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਦੌਰਾਨ ਕਲੱਬ ਦੀ ਮੈਨੇਜਮੈਂਟ ਵੱਲੋਂ ਸ਼੍ਰੀ ਪ੍ਰਸ਼ੋਤਮ ਬਾਂਸਲ ਨੂੰ ਇੱਕ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਦੂਜੇ ਦਿਨ ਦੀ ਨਾਈਟ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੀ ਗਣੇਸ ਜੀ ਦੀ ਆਰਤੀ ਤੋਂ ਸ਼ੁਰੂਆਤ ਕਰਦਿਆਂ ਕੈਲਾਸ ਪਰਬਤ *ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ।ਉਸ ਉਪਰੰਤ ਰਾਵਣ ਦੇ ਕੈਲਾਸ਼ ਪਰਬਤ ਦੇ ਉਪਰ ਦੀ ਆਪਣਾ ਬਾਮਨ ਲੈ ਕੇ ਜਾਣਾ, ਨੰਦੀਗਣ ਰਾਵਣ ਸੰਵਾਦ, ਭੋਲੇ ਸ਼ੰਕਰ ਜੀ ਵੱਲੋਂ ਰਾਵਣ ਨੂੰ ਖੁਸ਼ ਹੋ ਕੇ ਹੰਸ ਨਾਮੀ ਤਲਵਾਰ ਦੇਣਾ, ਭਗਵਾਨ ਸ਼µਕਰ ਦਾ ਭਸਮਾਸੂਰ ਨੂੰ ਵਰਦਾਨ ਦੇਣਾ, ਭਗਵਾਨ ਵਿਸ਼ਨੂੰ ਦਾ ਵਿਸ਼ਵ ਮੋਹਨੀ ਰੂਪ ਵਿਚ ਆਉਣਾ ਤੇ ਮਹਾਦੇਵ ਦਾ ਵਿਸ਼ਨੂੰ ਜੀ ਨੂੰ ਰਾਮ ਜਨਮ ਹੋਣ *ਤੇ ਹਨੂੰਮਾਨ ਦੇ ਰੂਪ ਵਿਚ ਆਉਣ ਦਾ ਵਾਅਦਾ ਕਰਨਾ, ਹਨੂੰਮਾਨ ਜਨਮ, ਰਾਖਸ਼ਸਾਂ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ, ਰਾਵਣ ਵੱਲੋਂ ਦੇਵਤਿਆ ਨੂੰ ਤੰਗ ਕਰਨਾ, ਦੇਵਤਿਆਂ ਦਾ ਇਕੱਠੇ ਕੇ ਭਗਵਾਨ ਵਿਸਨੂੰ ਕੋਲ ਜਾਣਾ, ਭਗਵਾਨ ਵਿਸ਼ਨੂੰ ਵੱਲੋਂ ਮਨੁੱਖ ਰੂਪ ਰਾਮ ਜਨਮ ਲੈ ਕੇ ਵਿਘਨ ਹਰਨ ਦਾ ਵਾਅਦਾ ਕਰਨਾ, ਰਾਵਣ ਵੇਦਵਤੀ ਸµਵਾਦ, ਸµਰਗੀ ਰਿਸ਼ੀ ਵੱਲੋਂ ਪੁ¤ਤਰ ਏਸ਼ਟੀ ਯੱਗ ਕਰਵਾਉਣਾ, ਰਾਮ ਜਨਮ ਹੋਣਾ ਸਾਰੇ ਹੀ ਸੀਨ ਦਰਸ਼ਕਾਂ ਵੱਲੋਂ ਸਰਾਹੇ ਗਏ।

ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜ ਕੁਮਾਰ ਰਾਜੀ ਨੇ ਕਿਹਾ ਕਿ ਵਿਸ਼ਨੂੰ ਭਗਵਾਨ ਦੇ ਰੋਲ ਵਿਚ ਡਾ. ਵਿਕਾਸ ਸ਼ਰਮਾ, ਨੰਦੀਗਣ ਸੋਨੂੰ ਰੱਲਾ, ਸ਼ੰਕਰ ਜੀ ਦਾ ਰੋਲ ਰਿੰਕੂ ਬਾਂਸਲ, ਵੇਦਵਤੀ ਗਗਨ ਕੁਮਾਰ, ਰਾਵਣ ਮੁਕੇਸ਼ ਬਾਂਸਲ, ਦਸ਼ਰਥ ਪ੍ਰਵੀਨ ਸ਼ਰਮਾ ਟੋਨੀ, ਭਸਮਾਸੁਰ ਅਮਨ ਗੁਪਤਾ, ਵਿਸ਼ਵਮੋਹਿਨੀ ਮਨੀ, ਸਾਧੂ ਸੇਵਕ ਸੰਦਲ, ਵਿਜੇ ਸ਼ਰਮਾ, ਬੰਟੀ ਸਰਮਾ, ਸੋਨੂੰ ਰੱਲਾ

ਤੋਂ ਇਲਾਵਾ ਹੋਰ ਪਾਤਰਾਂ ਦੀਆਂ ਭੁਮਿਕਾਵਾਂ ਪੁਨੀਤ ਸ਼ਰਮਾ ਗੋਗੀ, ਸ਼µਟੀ ਅਰੋੜਾ, ਵਿਸ਼ਾਲ ਵਿੱਕੀ, ਨਿਰਮਲ, ਤਰਸੇਮ ਹੋਂਡਾ, ਗੌਰਵ ਬਜਾਜ, ਚੇਤਨ, ਨਰੇਸ਼ ਬਾਂਸਲ, ਰਮੇਸ਼ ਬਚੀ, ਮੇਹੁਲ ਸ਼ਰਮਾ, ਵਿਨਾਇਕ ਸ਼ਰਮਾ, ਆਰੀਅਨ ਸ਼ਰਮਾ, ਸਾਹਿਲ, ਸਚਿਨ, ਰਿਸ਼ਵ, ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ। ਸਟੇਜ ਦਾ ਸੰਚਾਲਨ ਸਟੇਜ ਸਕੱਤਰ ਸ਼਼੍ਰੀ ਬਲਜੀਤ ਸ਼ਰਮਾ ਤੇ ਅਰੁਣ ਅਰੋੜਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ।
