*ਕਲਸਟਰ ਚੋ ਪਹਿਲਾ ਸਥਾਨ ਹਾਸਲ ਕਰਨ ਵਾਲੇ ਹਰਮਨ ਸਿੱਧੂ ਦਾ ਸਕੂਲ ਵੱਲੋ ਸਨਮਾਨ*

0
122

ਸਰਦੂਲਗੜ 21 ਜੁਲਾਈ  (ਸਾਰਾ ਯਹਾਂ/ਬਲਜੀਤਪਾਲ): ਸੈਸਨ 2020-21 ਦੇ ਪੰਜਵੀਂ ਕਲਾਸ ਦੇ ਨਤੀਜਿਆਂ ਚ ਉੱਲਕ ਕਲਸਟਰ ਚੋ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਹਰਮਨ ਸਿੰਘ ਸਿੱਧੂ ਦਾ ਸਕੂਲ ਸਟਾਫ ਵੱਲੋ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦਿਆ ਸਰਕਾਰੀ ਪ੍ਰਾਇਮਰੀ ਸਕੂਲ ਰਾਮਾਂ ਨੰਦੀ ਦੇ ਮੁੱਖ ਅਧਿਆਪਕ ਬਲਦੇਵ ਸਿੰਘ ਨੇ ਦੱਸਿਆ ਕਿ ਉੱਲਕ ਕਲਸਟਰ ਚ ਪੈੰਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਾਂ ਨੰਦੀ ਦੇ ਪੰਜਵੀ ਕਲਾਸ ਦੇ ਵਿਦਿਆਰਥੀ ਹਰਮਨ ਸਿੰਘ ਸਿੱਧੂ ਨੇ ਸੈਸਨ 2020-21 ਦੌਰਾਨ 480/500 ਅੰਕ ਪ੍ਰਾਪਤ ਕਰਕੇ ਕਲਸਟਰ ਚੋ ਪਹਿਲਾਂ ਸਥਾਨ ਕਰਕੇ ਆਪਣਾ, ਮਾਪਿਆ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਹਰਮਨ ਸਿੰਘ ਸਿੱਧੂ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਸਮੂਹ ਸਟਾਫ ਵੱਲੋ ਉਸ ਦਾ ਵਿਸ਼ੇਸ ਤੌਰ ਸਨਮਾਨ ਕੀਤਾ ਗਿਆ। ਸਕੂਲ ਇੰਚਾਰਜ਼ ਚਰਨਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਇਸ ਹੋਣਹਾਰ ਵਿਦਿਆਰਥੀ ਤੇ ਸਾਨੂੰ ਮਾਣ ਹੈ ਭਾਵਿੱਖ ਚ ਇਸ ਵਿਦਿਆਰਥੀ ਤੋ ਵੱਡੀਆ ਉਮੀਦਾਂ ਲਗਾਈਆ ਜਾ ਸਕਦੀਆ ਹਨ। ਉਨਾਂ ਵਿਦਿਆਰਥੀ ਹਰਮਨ ਸਿੱਧੂ ਤੇ ਉਸ ਦੇ ਮਾਪਿਆ ਨੂੰ ਵਧਾਈ ਦਿੱਤੀ। ਇਸ ਮੌਕੇ ਅਮਰਿੰਦਰ ਸਿੰਘ, ਮਨੋਜ਼ ਕੁਮਾਰ, ਬੂਟਾ ਸਿੰਘ ਅਤੇ ਰਾਜਪਾਲ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here