
ਬੁਢਲਾਡਾ 16 ਸਤੰਬਰ(ਸਾਰਾ ਯਹਾਂ/ਮਹਿਤਾ ਅਮਨ) ਨੇੜਲੇ ਪਿੰਡ ਰੰਘੜਿਆਲ ਵਿਖੇ ਬੈਲਡਿੰਗ ਦਾ ਕੰਮ ਕਰਨ ਮੌਕੇ ਮਿਸਤਰੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਸਦਾ ਪਤੀ ਮਿਸਤਰੀ ਸਤਵੀਰ ਖਾਨ ਸੱਤੂ ਜੋ ਕਿ ਸਾਡੇ ਰਿਸ਼ਤੇਦਾਰ ਕੁਲਵਿੰਦਰ ਖਾਨ ਦੀ ਵਰਕਸ਼ਾਪ ਅੰਦਰ ਰਿਪੇਅਰ ਅਤੇ ਬੈਲਡਿੰਗ ਦਾ ਕੰਮ ਕਰ ਰਿਹਾ ਸੀ ਉਸਨੂੰ ਉਥੇ ਕਰੰਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੇ ਥਾਣਾ ਬਰੇਟਾ ਦੇ ਥਾਣੇਦਾਰ ਦਰਸ਼ਨ ਸਿੰਘ ਵੱਲੋਂ ਪਤਨੀ ਦੇ ਬਿਆਨਾਂ ਤੇ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ
