ਬੁਢਲਾਡਾ -15 ਮਈ (ਸਾਰਾ ਯਹਾ/ਅਮਨ ਮਹਿਤਾ) : ਸਥਾਨਕ ਸ਼ਹਿਰ ਦੀ ਰੇਲਵੇ ਰੋਡ ਦਾ ਕਰੋੜਾ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤੇ ਜਾਣ ਤੋਂ ਬਾਅਦ ਅੱਜ ਤੱਕ ਅਧੂਰੀ ਪਈ ਸੜਕ ਨੂੰ ਪੂਰਾ ਨਾ ਕਰਨ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ. ਪਿਛਲੇ ਲੰਮੇ ਸਮੇਂ ਤੋਂ ਕਰੋਨਾ ਇਤਿਆਤ ਵਜੋਂ ਜਾਰੀ ਕੀਤੇ ਗਏ ਕਰਫਿਊ ਅਤੇ ਲਾਕਡਾਊਨ ਦੌਰਾਨ ਇਸ ਸੜਕ ਦੀ ਮੁਰੰਮਤ ਲਈ ਕਿਸੇ ਵੀ ਅਧਿਕਾਰੀ ਜਾਂ ਕੋਸਲ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ. ਜਦੋਂ ਕਿ ਸਰਕਾਰ ਵੱਲੋਂ ਆਮ ਲੋਕਾਂ ਦੇ ਜਨਜੀਵਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਵਸਤਾ ਲਈ ਕਰਫਿਊ ਢਿੱਲ ਅਤੇ ਉਸਾਰੀ ਦੇ ਕੰਮ ਕਾਜ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰੰੰਤੂ ਰੇਲਵੇ ਰੋਡ ਦੀ ਅਧੁਰੀ ਪਈ ਸੜਕ ਦੇ ਨਿਰਮਾਣ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਜਰ ਨਹੀਂ ਆ ਰਿਹਾ. ਇਸ ਸੰਬੰਧੀ ਸ਼ਹਿਰ ਦੇ ਬੁੱਧੀਜੀਵੀ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕੋਸਲ ਵੱਲੋਂ ਖਰਚ ਕੀਤੇ ਗਏ ਕਰੋੜਾ ਰੁਪਏ ਦੀ ਲਾਗਤ ਵਾਲੀ ਇਹ ਸੜਕ ਜ਼ੋ ਲੋਕਾਂ ਦੇ ਸਪੁਰਦ ਕਰਨ ਤੋਂ ਪਹਿਲਾ ਹੀ ਥਾਂ ਥਾ ਤੋਂ ਟੂੱਟ ਚੁੁੱਕੀ ਹੈ ਵੱਲ ਧਿਆਨ ਕਿਊ ਨਹੀਂ ਦਿੱਤਾ ਜਾ ਰਿਹਾ. ਘਟੀਆ ਮਟੀਰਿਅਲ ਦੀਆਂ ਸ਼ਿਕਾਇਤਾ ਸੰਬੰਧਤ ਵਿਭਾਗਾਂ ਨੂੰ ਲੋਕਾਂ ਵੱਲੋਂ ਕੀਤੇ ਜਾਣ ਤੋਂ ਬਾਅਦ ਵੀ ਇਸ ਪਾਸੇ ਵੱਲ ਕਿਊ ਧਿਆਨ ਨਹੀਂ ਦਿੱਤਾ ਜਾ ਰਿਹਾ. ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਸਮੇਂ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ. ਇਸ ਸੰਬੰਧੀ ਜਦੋਂ ਐੋਸ ਡੀ ਐਮ ਬੁਢਲਾਡਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਮੋਬਾਇਲ ਰਿਸੀਵ ਨਹੀ਼ ਕੀਤਾ.