ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ) ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਕਮਿਊਨਿਟੀ ਸਿਹਤ
ਕੇਂਦਰ ਅਧੀਨ ਕੋਟੜਾ ਕਲਾਂ ਵਿਖੇ ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਿਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤ ਪਾਲ ਸਿੰਘ ਭੱਲਰ ਨੇ ਹਾਜ਼ਰ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਕਰੋਨਾ ਵਾਇਰਸ ਛੂਤ ਦਾ ਰੋਗਾ ਹੈ। ਜਿਸ ਵਿੱਚ ਮਰੀਜਾਂ ਨੂੰ ਖਾਂਸੀ, ਬੁਖਾਰ,
ਸਾਹ ਲੈਣ ਵਿੱਚ ਤਕਲੀਫ ਅਤੇ ਥਕਾਵਟ ਹੁੰਦੀ ਹੈ। ਇਸ ਤੋਂ ਇਲਾਵਾ ਵਿਅਕਤੀ ਦੀ ਦੇਸ਼ ਤੋਂ ਬਾਹਰੋਂ ਆਉਣ ਦੀ
ਹਿਸਟਰੀ ਦੀ ਸਮੀਖਿਆ ਕੀਤੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਬੀ.ਪੀ., ਵੱਡੀ ਉਮਰ, ਸ਼ੂਗਰ ਦੇ ਮਰੀਜ਼ ਆਪਣਾ ਖਾਸ
ਧਿਆਨ ਰੱਖਣ ਅਤੇ ਆਮ ਲੱਛਣ ਹੋਣ ਤੇ ਘਬਰਾਉਣ ਦੀ ਲੋੜ ਨਹੀਂ, ਸਗੋਂ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ
ਡਾਕਟਰੀ ਜਾਂਚ ਕਰਾਉਣੀ ਚਾਹੀਦੀ ਹੈ। ਇਸ ਸਬੰਧੀ ਹਸਤਪਾਲ ਵਿੱਚ ਆਈਸੋਲੇਸ਼ਨ ਵਾਰਡ ਬਣਾਇਆ ਗਿਆ।
ਅਤੇ ਮਰੀਜਾਂ ਦੀ ਸਹੂਲਤ ਲਈ ਰੈਪਿਡ ਰਿਸਪੋਸ ਟੀਮ ਤਿਆਰ ਕੀਤੀ ਗਈ ਹੈ। ਉਪਰੋਕਤ ਲੱਛਣ ਹੋਣ ਤੇ ਹੱਥਾਂ ਦੀ
ਸਫਾਈ ਸਾਬਣ ਨਾਲ ਚੰਗੀ ਤਰ੍ਹਾਂ ਕਰਨੀ ਹੈ। ਅਤੇ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਖਾਂਸੀ, ਜ਼ੁਕਾਮ ਹੋਣ
ਤੇ ਨੱਕ ਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਭੀੜ ਵਾਲੀਆਂ ਥਾਵਾਂ ਤੇ ਜਾਣ ਲਈ ਪਰਹੇਜ ਕਰਨਾ ਅਤੇ ਮਾਸਕ ਦੀ
ਵਰਤੋਂ ਕਰਨੀ ਹੈ। ਉਪਰੋਕਤ ਲੱਛਣਾਂ ਵਾਲੇ ਵਿਅਕਤੀ ਤੋਂ ਤਿੰਨ ਫੁਟ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਰੀਜ ਨੂੰ
ਜਿਆਦਾ ਅਰਾਮ ਕਰਨ ਦੀ ਜਰੂਰਤ ਹੁੰਦੀ ਹੈ।
ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਜਾਣਕਾਰੀ ਲਈ
ਮੈਡੀਕਲ ਹੈਲਪ ਲਾਈਨ 104 ਤੇ ਸੰਪਰਕ ਕੀਤਾ ਜਾਵੇ।ਇਸ ਮੌਕੇ ਕਮਿਊਨਿਟੀ ਸਿਹਤ ਅਫਸਰ ਡਾ਼ ਹਰਪਰੀਤ
ਕੌਰ,ਤਰਸੇਮ ਸਿੰਘ,ਗੁਰਵਿੰਦਰ ਕੌਰ ,ਆਰ ਐਮ ਪੀ ਅਤੇ ਵੱਡੀ ਗਿਣਤੀ ਲੋਕ ਹਾਜਰ ਸਨ।
ਕੈਪਸ਼ਨ:-
ਲੋਕਾਂ ਦੀ ਇੱਕਰਤਾ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਨਵਜੋਤ ਪਾਲ ਸਿੰਘ ਭੱਲਰ (ਐਸ.ਐਮ.ਓ.) ਅਤੇ ਕੇਵਲ ਸਿੰਘ
ਬਲਾਕ ਐਜੂਕੇਟਰ