
ਬੁਢਲਾਡਾ 25 ਮਈ( (ਸਾਰਾ ਯਹਾ/ ਅਮਨ ਮਹਿਤਾ ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਕਰੋਨਾ ਦੇ ਖ਼ਿਲਾਫ਼ ਜੰਗ ਲੜ ਰਹੇ ਡਾਕਟਰ ਰਣਜੀਤ ਰਾਏ ਅਤੇ ਡਾਕਟਰ ਵਿਸਵਜੀਤ ਦੀ ਸਾਰੀ ਹੀ ਟੀਮ ਨੂੰ ਮਾਨਸਾ ਨੂੰ ਕਰੋਨਾ ਮੁਕਤ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੋਕੇ ਸੁਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅਤੇ ਆਪਣੇ ਕਿੱਤੇ ਨੂੰ ਮੁੱਖ ਰੱਖਦੇ ਹੋਏ ਡਾਕਟਰ ਰਣਜੀਤ ਰਾਏ ਵਲੋ ਬਹੁਤ ਹੀ ਵਧੀਆ ਤਰੀਕੇ ਨਾਲ ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ ਮਰੀਜ਼ਾ ਦਾ ਇਲਾਜ ਕਰਕੇ ਤੰਦਰੁਸਤ ਘਰ ਵਾਪਸੀ ਕਰਵਾਈ ਹੈ ਜਿਸਤੇ ਜਿਲ੍ਹਾ ਵਾਸੀਆ ਨੁੰ ਪੂਰੀ ਟੀਮ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਜਿਲ੍ਹੇ ਵਿਚੋਂ ਬਹੁਤ ਹੀ ਵਧੀਆ ਤਰੀਕੇ ਨਾਲ ਹਰਰੋਜ ਵੱਖੋ ਵੱਖਰੇ ਬਲਾਕਾਂ ਵਿੱਚੋ ਕਰੋਨਾ ਦੇ ਮਰੀਜਾਂ ਦੇ ਸੈਂਪਲ ਲਏ ਜਾ ਰਹੇ ਸਨ। ਜੋ ਕੇ ਸਾਰੀ ਟੀਮ ਹੀ ਬਹੁਤ ਮਿਹਨਤ ਕਰ ਰਹੀ ਹੈ। ਕਰੋਨਾ ਦੇ ਖ਼ਾਤਮੇ ਲਈ ਅਸੀਂ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਪੰਜਾਬ ਵਲੋਂ ਸਾਰੀ ਟੀਮ ਨੂੰ ਇੱਕ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਈਦ ਨੂੰ ਮੁੱਖ ਰੱਖਦੇ ਹੋਏ ਸਾਰੇ ਹੀ ਸਾਥੀਆਂ ਵਲੋਂ ਐਸੋਸੀਏਸ਼ਨ ਦੇ ਮੈਂਬਰ ਰਮਜਾਨ ਖਾਨ ਦੇ ਗ੍ਰਹਿ ਵਿਖੇ ਈਦ ਨੂੰ ਪਰਿਵਾਰ ਨੂੰ ਐਸੋਸੀਏਸ਼ਨ ਵੱਲੋਂ ਈਦ ਦੀਆਂ ਮੁਬਾਰਕਾਂ ਦਿਤੀਆਂ। ਐਸੋਸੀਏਸ਼ਨ ਦੇ ਆਗ ਜਸਵੀਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਹਰ ਸਮੇਂ ਇਕ ਦੂਜੇ ਨਾਲ ਧਰਮ ਤੋਂ ਉਪਰ ਉਠਕੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਇਕ ਦੁਜੇ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਗਮਦੂਰ ਸਿੰਘ, ਹਰਚੰਦ ਸਿੰਘ ਮੱਤੀ, ਬਲਾਕ ਦੇ ਪ੍ਰੈਸ ਸਕੱਤਰ ਗੁਰਲਾਲ ਸਿੰਘ,ਹਰਜਿੰਦਰ ਸਿੰਘ, ਰਿੰਕੂ,ਅਮ੍ਰਿਤਪਾਲ ਅੰਬੀ, ਪਾਲਦਾਸ ,ਜਗਦੇਵ ਦਾਸ ਅਕਬਰ ਟੋਨੀ,ਸ਼ਿਸ਼ਨ ,ਤਰਸੇਮ ਸਿੰਘ, ਪ੍ਰਗਟ ਸਿੰਘ, ਸ਼ਾਮਿਲ ਸਨ।
