ਬੁਢਲਾਡਾ 12 ਜੁਲਾਈ (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ): ਕਰੋਨਾ ਮਹਾਮਾਰੀ ਦੀ ਜੰਗ ਨੂੰ ਜਿੱਤਣ ਲਈ ਫਤਿਹ ਮਿਸ਼ਨ ਤਹਿਤ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇਠ ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਵੱਲੋਂ ਅੱਜ ਐਤਵਾਰ ਵਾਲੇ ਦਿਨ ਸ਼ਹਿਰ *ਚ ਫਲੈਗ ਮਾਰਚ ਕਰਦਿਆਂ ਕਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੂੰ ਪੈਫਲੇਟ ਵੰਡੇ ਗਏ ਉੱਥੇ ਕਰੋਨਾ ਇਤਿਆਤ ਵਜੋਂ ਸਮਾਜਿਕ ਦੂਰੀ ਰੱਖਣਾ, ਮਾਸਕ ਪਾਉਣਾ, ਵਾਰ ਵਾਰ ਹੱਥ ਥੋਣ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਤੇ ਫਲੈਗ ਮਾਰਚ ਦੋਰਾਨ ਸ਼ਹਿਰ ਦੇ ਮਸ਼ਹੂਰ ਡਾਕਟਰ ਵਿਸ਼ਾਲ ਤਨੇਜਾ ਵੱਲੋਂ ਪੁਲਿਸ ਕਰਮੀਆਂ ਦਾ ਤਾਪਮਾਨ ਚੈਕ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਡੀ ਐਸ ਪੀ ਪੰਨੂੰ ਨੇ ਕਿਹਾ ਕਿ ਫਤਿਹ ਮਿਸ਼ਨ ਨੂੰ ਸਰ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖੁਰਾਕ ਖਾਓ ਅਤੇ ਨਿਯਮਿਤ ਤੌਰ ਤੇ ਕਸਰਤ ਕਰੋ”, ਮਿਸ਼ਨ ਫਹਿਤ ਯੋਧਿਆ ਦੇ ਖਿਤਾਬ ਲਈ ਮੁਕਾਬਲੇ ਵਾਸਤੇ ਖੁਦ ਨੂੰ ਕੋਵਾ ਪੰਜਾਬ ਮੋਬਾਇਲ ਐਪ ਤੇ ਰਜਿਸਟਰ ਕਰੋ, ਬੇਵਜਾ ਬਾਹਰ ਜਾਣ ਤੋਂ ਗੁਰੇਜ਼ ਕਰੋ, ਸੁਰੱਖਿਅਤ ਰਹੋ ਤੰਦਰੁਸਤ ਰਹੋ, ਮਿਸ਼ਨ ਫਤਿਹ ਦੇ ਯੋਧਾ ਬਣੋ। ਉਨ੍ਹਾ ਦੱਸਿਆ ਕਿ ਅੱਜ ਦੇ ਫਲੈਗ ਮਾਰਚ ਦਾ ਮਕਸਦ ਐਤਵਾਰ ਵਾਲੇ ਦਿਨ ਅਨਲਾਕ 2 ਦੀ ਪ੍ਰਤੀਕਿਿਰਆ ਨੂੰ ਲਾਗੂ ਕਰਨਾ ਹੈ ਕਿ ਲੋਕ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਰੱਖਕੇ ਸੁਰੱਖਿਅਤ ਰਹਿ ਸਕਣ। ਇਸ ਮੋਕੇ ਤੇ ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ, ਐਸ ਐਚ ਓ ਸਦਰ ਜ਼ਸਵਿੰਦਰ ਸਿੰਘ ਸਮੇਤ ਵੱਡੀ ਪੱਧਰ
ਤੇ ਪੁਲਿਸ ਫੋਰਸ ਸ਼ਾਮਿਲ ਸੀ। ਜਿਨ੍ਹਾ ਦੇ ਹੱਥਾਂ ਵਿੱਚ ਕਰੋਨਾ ਮਹਾਮਾਰੀ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਤਖਤੀਆਂ ਫੜਿਆ ਹੋਇਆ ਸਨ। ਫੋਟੋ: ਬੁਢਲਾਡਾ: ਕਰੋਨਾ ਮਹਾਮਾਰੀ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਫਤਿਹ ਮਿਸ਼ਨ ਤਹਿਤ ਫਲੈਗ ਮਾਰਚ ਕਰਦੇ ਹੋਏ ਪੁਲਿਸ ਕਰਮੀ। ਫੋਟੋ: ਬੁਢਲਾਡਾ: ਫਲੈਗ ਮਾਰਚ ਦੌਰਾਨ ਪੁਲਿਸ ਕਰਮੀਆਂ ਦਾ ਤਾਪਮਾਨ ਚੈਕ ਕਰਦੇ ਹੋਏ ਡਾਕਟਰ।