
ਬੁਢਲਾਡਾ 2 ਮਈ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਆਰਿਆ ਸਮਾਜ ਵਿਚ ਹਵਨ ਯਗ ਕਰਵਾਇਆ ਗਿਆ ਜਿਸ ਤੋਂ ਬਾਅਦ ਕੋਰੋਨਾ ਮਾਹਾਵਾਰੀ ਦੇ ਮੱਦੇਨਜ਼ਰ ਕੋਵਿਡ-19 ਦੇ ਟੀਕੇ ਲਗਾਉਣ ਦਾ ਕੈਪ ਲਗਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਵਲੋ ਗੁਰਪ੍ਰੀਤ ਸਿੰਘ, ਪਰਮਜੀਤ ਕੋਰ, ਰਜਨੀ ਜੋਸ਼ੀ, ਸਹਵਨ ਯੱਗ ਸੁਖਪਾਲ ਕੋਰ, ਆਦਿ ਵਲੋ ਟੀਕੇ ਲਗਾਏ ਗਏ ਅਤੇ ਕਰੋਨਾ ਮਹਾਮਾਰੀ ਤੋ ਬਚਣ ਲਈ ਸਿਹਤ ਵਿਭਾਗ ਵਲੋ ਦਿੱਤੀਆ ਹਦਾਇਤਾ ਦੀ

ਪਾਲਣਾ ਕਰਨ ਲਈ ਕਿਹਾ ਗਿਆ। ਕੈਪ ਮੌਕੇ 60 ਵਿਅਕਤੀਆਂ ਵਲੋ ਟੀਕੇ ਲਗਵਾਏ ਗਏ। ਇਸ ਮੋਕੇ ਉਹਨਾ ਕਿਹਾ ਕਿ ਸਾਨੂੰ ਇਸ ਮਹਾਮਾਰੀ ਤੋ ਬਚਣ ਲਈ ਆਪਣੇ ਘਰਾ ਵਿੱਚ ਰਹਿਣਾ ਚਾਹੀਦਾ ਹੈ। ਇਸ ਮੋਕੇ ਆਰੀਆ ਸਮਾਜ ਦੇ ਪ੍ਰਧਾਨ ਅਮਰ ਨਾਥ, ਰਘੂਨਾਥ ਸਿੰਗਲਾ, ਵੇਦ ਪ੍ਰਕਾਸ਼, ਅਸ਼ੋਕ ਕੁਮਾਰ, ਬਿਦੂ ਬਾਲਾ ਕੋਸਲਰ, ਹੇਮ ਰਾਜ, ਲਵਲੀ, ਬਲਜਿਦਰ ਗੋਇਲ, ਹੇਮ ਰਾਜ, ਮਾਗੇ ਰਾਮ, ਅਮਿਤ ਕੁਮਾਰ, ਮਨੀਸ਼ ਕੁਮਾਰ, ਅੈਡਵੋਕੇਟ ਜਤਿਦਰ ਕੁਮਾਰ, ਆਦਿ ਹਾਜਰ ਸਨ।
