
ਬੁਢਲਾਡਾ 30 ਨਵੰਬਰ (ਸਾਰਾ ਯਹਾ /ਅਮਨ ਮਹਿਤਾ ): ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀ ਲੈ ਰਿਹਾ ਆਏ ਦਿਨ ਕਰੋਨਾ ਦੇ ਕੇਸ ਵਧ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਕਾਰਨ ਸ਼ਹਿਰ ਅੰਦਰ ਇਕ ਹੋਰ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਸ਼ਹਿਰ ਦੇ ਵਾਰਡ ਨੰਬਰ 10 ਦੇ ਵਸਨੀਕ 65 ਸਾਲਾ ਵਿਅਕਤੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਡੀ ਅੈਮ ਸੀ ਲੁਧਿਆਣਾ ਵਿਖੇ ਦਾਖਲ ਸੀ ਦੀ ਕੋਰੋਨਾ ਰਿਪੋਰਟ ਪੌਜਟਿਵ ਆਉਣ ਤੋਂ ਬਾਅਦ ਮੋਤ ਹੋ ਗਈ। ਇਸ ਸਬੰਧੀ ਡੀ ਐੱਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨ ਅਤੇ ਮੂੰਹ ਤੇ ਮਾਸਕ ਲਗਾ ਕੇ ਰੱਖਣ। ਸ਼ਹਿਰ ਅੰਦਰ ਲਗਾਤਾਰ ਕਰੋਨਾ ਨਾਲ ਹੋ ਰਹੀਆ ਮੌਤਾ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
