
ਬੁਢਲਾਡਾ 26 ਅਪ੍ਰੈਲ ( (ਸਾਰਾ ਯਹਾ/ਅਮਨ ਮਹਿਤਾ ) ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 ਦੇ ਨਿਵਾਸੀਆਂ ਨੇ ਕਰੋਨਾ ਦੇ ਖਿਲਾਫ ਲੜਾਈ ਲੜ ਰਹੇ ਸਫਾਈ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾ ਦੀ ਆਰਥਿਕ ਮਦਦ ਲਈ ਸਹਾਇਤਾ ਰਾਸ਼ੀ ਵੀ ਦਿੱਤੀ ਗਈ ।ਵਾਰਡ ਵਾਸੀ ਜਸਵੀਰ ਸਿੰਘ , ਪ੍ਰੇਮ ਸ਼ਰਮਾਂ, ਹਰਬੰਸ ਬਜਾਜ, ਨੇਤਾ ਜੀ ਅੱਤਰੀ, ਠੇਕੇਦਾਰ ਗਰਗ ਨੇ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਏਹਨਾਂ ਯੋਧਿਆਂ ਸਿਹਤਯਾਬੀ ਦੀ ਦੁਆ ਮੰਗਦੇ ਹਾਂ ।ਉਨ੍ਹਾਂ ਕਿਹਾ ਕਿ ਵਾਰਡ ਦੇ ਸਫਾਈ ਕਰਮਚਾਰੀਆਂ ਵੱਲੋਂ ਇਸ ਸੰਕਟ ਦੀ ਘੜੀ ਚ ਨਿਭਾਈ ਗਈ ਡਿਊੂਟੀ ਅਤੇ ਸੇਵਾ ਕਾਬਿਲੇ ਤਾਰਿਫ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਫਾਈ ਕਰਮਚਾਰੀਆਂ ਨੂੰ ਲੋੜੀਦੇ ਮਾਸਕ ਤੋਂ ਇਲਾਵਾ ਹੋਰ ਲੋੜੀਦਾ ਸਮਾਨ ਮੁਹੱਈਆਂ ਕਰਵਾਇਆ ਜਾਣਾ ਚਾਹੀਦਾ ਹੈ ।ਇਸ ਮੌਕੇ ਬਲਵਿੰਦਰ ਸਿੰਘ ਔਲਖ, ਮਨਪ੍ਰੀਤ ਬੱਤਰਾ, ਹਰਭਜਨ ਸਿੰਘ ਬੱਤਰਾ, ਰਾਮ ਕੁਮਾਰ ਬਜਾਜ, ਤਜਿੰਦਰ ਸਿੰਘ ਨੀਟਾ ਆਦਿ ਮੌਜੂਦ ਸਨ। ਫੋਟੋ: ਬੁਢਲਾਡਾ ਸਫਾਈ ਕਰਮਚਾਰੀਆ ਨੂੰ ਫੁੱਲ ,ਮਾਲਾਵਾਂ ਅਤੇ ਆਰਥਿਕ ਸਹਾਇਤਾ ਦਿੰਦੇ ਹੋਏ ਵਾਰਡ ਨੰਬਰ 3 ਦੇ ਨਿਵਾਸੀ ।
