
ਮਾਨਸ 1ਮਈ (ਸਾਰਾ ਯਹਾ,ਬੀਰਬਲ ਧਾਲੀਵਾਲ) : ਕੋਵਿਡ-19 ਦੀ ਜੰਗ ਵਿੱਚ ਮੁਹਰਲੀ ਕਤਾਰ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਬਿਨਾ ਕਿਸੇ ਬਝਵੀਂ ਤਨਖਾਹ ਦੇ ਨਿਗੁਣੇ ਭੱਤਿਆਂ ਨਾਲ ਜੂਨ ਬਸਰ ਕਰ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਬਲਾਕ ਪ੍ਰਧਾਨ ਬਲਵਿੰਦਰ ਕੌਰ ਇਸ ਮਹਾਂਮਾਰੀ ਦੌਰਾਨ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਹਨ। ਪਰ ਸਰਕਾਰ ਇਨਾਂ ਬਾਰੇ ਕੁਝ ਵੀ ਸੋਚ ਨਹੀਂ ਰਹੀ। ਅੱਜ ਪੀ ਐਚ ਸੀ ਨੰਗਲ ਕਲਾਂ ਵਿਖੇ ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫਸਿਲੀਟੇਟਰ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਇਸ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਨੂੰ ਵੇਖਦਿਆਂ ਉਨਾਂ ਨੂੰ ਵੀ ਸਿਹਤ ਵਿਭਾਗ ਦੇ ਮੁਲਾਜ਼ਮ ਮੰਨਿਆ ਜਾਵੇ ਅਤੇ ਬਝਵੀਂਂ ਤਨਖਾਹ ਲਾਗੂ ਕੀਤੀ ਜਾਵੇ।ਇਸ ਮੌਕੇ ਆਸ਼ਾ ਵਰਕਰਾਂ ਨੇ ਕਿਹਾ ਕਿ ਸਮੂਹ ਜ਼ਿਲ੍ਹੇ ਦੀਆਂ ਆਸ਼ਾ ਵਰਕਰ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੀਆਂ ਹਨ ਕਿ ਜਿਸ ਤਰ੍ਹਾਂ ਉਹ ਇਸ ਭਿਆਨਕ ਬਿਮਾਰੀ ਵਿੱਚ ਦਿਨ ਰਾਤ ਮਿਹਨਤ ਕਰ ਰਹੀਆਂ ਹਨ ਉਨ੍ਹਾਂ ਦਾ ਬਣਦਾ ਸਨਮਾਨ ਕੀਤਾ ਜਾਵੇ ਉਨ੍ਹਾਂ ਨੂੰ ਵੀ ਰੈਗੂਲਰ ਮੁਲਾਜ਼ਮਾਂ ਵਾਂਗ ਪੂਰੀ ਤਨਖ਼ਾਹ ਅਤੇ ਭੱਤੇ ਦਿੱਤੇ ਜਾਣ ਉਹ ਵੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਿਨ ਰਾਤ ਲੋਕਾਂ ਦੀ ਸਿਹਤ ਵਾਸਤੇ ਕੰਮ ਕਰ ਰਹੀਆਂ ਹਨ
