
ਮਾਨਸਾ 01ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ)ਕਰੋਨਾ ਟੀਕਾਕਰਨ ਮੁਹਿੰਮ ਹੇਠ ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਕਰੋਨਾ ਵੈਕਸੀਨ ਦਾ 44ਵਾ ਕੈਂਪ ਰਾਘਵ ਸਿੰਗਲਾ ਦੀ ਅਗੁਵਾਈ ਵਿੱਚ ਗੁਰੂ ਰਵਿਦਾਸ ਧਰਮਸ਼ਾਲਾ ਲੱਲੂਆਣਾ ਰੋਡ ਮਾਨਸਾ ਵਿੱਖੇ ਕ੍ਰਿਸ਼ਨਾ ਦੇਵੀ ਐੱਮ, ਸੀ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਝਲਬੂਟੀ ਨੇ ਕਰਦਿਆਂ ਸੰਮਤੀ ਦੇ ਕੰਮਾਂ ਦੀ ਸ਼ਲਾਂਘਾ ਕੀਤੀ ਤੇ ਕਿਹਾ ਕੀ ਲੋਕ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਤਾਂ ਹੀ ਆਪਾਂ ਕਰੋਨਾ ਦੀ ਭਿਆਨਕ ਬਿਮਾਰੀ ਦੀ ਚੈਨ ਤੋੜ ਸਕਦੇ ਹਾਂ।ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਆਈ,ਐੱਮ,ਏ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਅਤੇ ਐਸ,ਐੱਮ,ਓ ਡਾਕਟਰ ਹਰਚੰਦ ਸਿੰਘ ਅਤੇ ਮੈਡੀਕਲ ਅਫ਼ਸਰ ਡਾਕਟਰ ਵਰੁਣ ਮਿੱਤਲ ਨੇ ਕਰੋਨਾ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਕਿਹਾ ਕਿ ਕਰੋਨਾ ਦੀ ਭਿਆਨਕ ਬਿਮਾਰੀ ਦੀ ਚੈਨ ਤੋੜਨ ਲਈ ਟੀਕਾਕਰਨ ਕਰਵਾਉਣਾ ਅਤਿ ਜ਼ਰੂਰੀ ਹੈ। ।ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਨੇ ਕਿਹਾ ਕਿ ਕਰੋਨਾ ਬਿਮਾਰੀ ਦੀ ਤੀਜੀ ਵੇਵ ਆ ਰਹੀ ਹੈ ਇਸ ਨੂੰ ਰੋਕਣ ਲਈ ਇਕੋ ਇੱਕ ਉਪਾਅ ਟੀਕਾਕਰਨ ਕਰਵਾਉਣਾ ਹੈ।ਸੰਮਤੀ ਦੇ ਲੱਕੀ ਬਾਂਸਲ ਅਤੇ ਰਾਮ ਕੁਮਾਰ ਗਰਗ ਨੇ ਕਿਹਾ ਕਿ ਕਰੋਨਾ ਦੀ ਰਫ਼ਤਾਰ ਘੱਟ ਜ਼ਰੂਰ ਹੋਈ ਪਰ ਕਰੋਨਾ ਅਜੇ ਖ਼ਤਮ ਨੀ ਹੋਇਆ ਇਸ ਲਈ ਸੰਮਤੀ ਦਾ ਹਰ ਮੈਂਬਰ ਮਹਾਮਾਰੀ ਦੌਰਾਨ ਸੇਵਾ ਵਿੱਚ ਰੁਝਿਆ ਹੋਇਆ ਹੈ।ਦਰਸ਼ਨ ਨੀਟਾ ਅਤੇ ਸੰਦੀਪ ਸ਼ਰਮਾ ਨੇ ਸਰਕਾਰ ਕੋਲੋਂ ਵੈਕਸੀਨ ਦੀ ਮੰਗ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਵਿੱਚ ਸਿਵਿਲ ਸਰਜਨ ਮਾਨਸਾ ਦੀ ਟੀਮ ਵੱਲੋਂ 350ਲੋਕਾਂ ਦੀ ਵੇਕਸੀਨੇਸ਼ਨ ਕੀਤੀ ਗਈ।ਅਤੇ ਲੋਕਾਂ ਵਿੱਚ ਵੇਕਸੀਨੇਸ਼ਨ ਨੂੰ ਲੈ ਕੇ ਭਾਰੀ ਉਤਸ਼ਾਹ ਸੀ ।ਇਸ ਕੈਂਪ ਵਿੱਚ ਸੁਦਾਮਾ ਗਰਗ,ਮਨਦੀਪ ਕੁਮਾਰ, ਅਰਜੁਨ ਸਿੰਘ,ਰਾਜੀਵ ਕੁਮਾਰ,ਬਿੱਟੂ ਸ਼ਰਮਾ, ਪ੍ਰਵੀਨ ਕੁਮਾਰ, ਰਾਕੇਸ਼ ਬਿੱਟੂ, ਗੌਰਵ ਸ਼ਰਮਾ ਡਾਕਟਰ ਚਿਮਨ ਲਾਲ, ਬਲਜੀਤ ਕੜਵਲ ਆਦਿ ਹਾਜਰ ਸਨ।
