*ਕਰੋਨਾ ਕਾਰਨ ਬੰਦ ਪੲੈ ਐਜ਼ੂਕੇਸ਼ਨ ਸੈਟਰਾਂ ਨੂੰ ਖੁਲਵਾਉਣ ਲਈ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ*

0
101

ਬੁਢਲਾਡਾ 14 ਜੂਨ (ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਪਿਛਲੇ ਲੰਮੇ ਸਮੇ ਤੋਂ ਬੰਦ ਪਏ ਐਜੂਕੇਸ਼ਨ ਸੈਟਰਾਂ ਨੂੰ ਖੁਲਵਾਉਣ ਲਈ ਸਥਾਨਕ ਬੁਢਲਾਡਾ ਇੰਸਟੀਚਿਊਟ ਐਸ਼ੋਸ਼ੀਏਸ਼ਨ ਵੱਲੋਂ ਹਲਕਾ ਵਿਧਾਇਕ ਪ੍ਰਿਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਹਲਕਾ ਵਿਧਾਇਕ ਵਲੋ ਨਾਲ ਦੇ ਨਾਲ ਹੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਸੈਟਰਾ ਨੂੰ ਖੋਲਣ ਲਈ ਗੱਲਬਾਤ ਕੀਤੀ ਗਈ। ਇਸ ਮੋਕੇ ਜਾਣਕਾਰੀ ਦਿੰਦਿਆ ਸੈਟਰ ਮਾਲਕਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਰਕੇ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਇਨ੍ਹਾਂ ਐਜ਼ੁਕੇਸ਼ਨ ਸੈਟਰਾਂ ਨੂੰ ਸਕੂਲਾਂ ਕਾਲਜਾਂ ਦੀ ਕੈਟਾਗਰੀ ਵਿੱਚ ਰੱਖ ਕੇ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦੇ ਬੰਦ ਰਹਿਣ ਕਰਕੇ ਬਿਲਡਿੰਗ ਦਾ ਕਿਰਾਇਆ, ਤਨਖਾਹਾਂ ਅਤੇ ਹੋਰ ਖਰਚੇ ਜਿਉ ਦੇ ਤਿਉ ਚੱਲ ਰਹੇ ਹਨ ਪਰ ਆਮਦਨੀ ਦਾ ਕੋਈ ਸਾਧਨ ਨਹੀਂ ਰਿਹਾ ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਬਾਕੀ ਬਾਜ਼ਾਰ ਅਤੇ ਹੋਰ ਦਫ਼ਤਰ ਵੀ ਖੋਲ੍ਹ ਦਿੱਤੇ ਗਏ  ਹਨ ਪਰ ਪਰ ਵਿੱਦਿਅਕ ਸੰਸਥਾ ਸੈਂਟਰਾਂ ਅਜੇ ਤਕ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਕੰਨਾਂ ਤੇ ਹੱਥਾਂ ਦੀ ਪਾਲਣਾ ਕਰਦੇ ਹੋਏ ਆਪਣੇ ਸੈਂਟਰਾਂ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕਰੋਨਾ ਮਹਾਮਾਰੀ ਕਰਕੇ ਮਾਰਚ ਤੋਂ ਅਕਤੂਬਰ ਤੱਕ ਸੈਟਰ ਬੰਦ ਸਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੈਟਰਾਂ ਨੂੰ ਕਰੋਨਾਂ ਇਤਿਆਤਾਂ ਦੀਆਂ ਗਾਇਡਲਾਇਨਜ ਦੇ ਤੋਰ ਤੇ ਖੋਲਿਆ ਜਾਵੇ ਤਾਂ ਜ਼ੋ ਉਹ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸਕਣ ਅਤੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਅਮਨ ਕੁਮਾਰ, ਰੋਹੀਤ ਕੁਮਾਰ, ਹਿਮਾਂਸ਼ੂ ਸਿੰਗਲਾ,  ਵਿਕਾਸ ਕੁਮਾਰ, , ਯਸ਼ ਕੁਮਾਰ,  ਆਦਿ ਸੈਟਰਾਂ ਦੇ ਮਾਲਕ ਹਾਜ਼ਰ ਸਨ।  

LEAVE A REPLY

Please enter your comment!
Please enter your name here