
ਬੁਢਲਾਡਾ 28, ਮਈ (ਸਾਰਾ ਯਹਾਂ/ਅਮਨ ਮਹਿਤਾ): ਕਰੋਨਾਂ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਜਿੱਥੇ ਸਰਕਾਰ ਵੱਲੋਂ ਟੀਕਾਕਰਨ, ਕਰੋਨਾ ਇਤਿਆਤ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਸਮੇਂ ਸਿਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਕਰੋਨਾ ਕਹਿਰ ਨਾਲ ਸ਼ਹਿਰ ਦੇ ਕਈ ਪਰਿਵਾਰਾਂ ਵਿੱਚ ਦੋ ਦੋ ਮੌਤਾ ਕਾਰਨ ਸਹਿਮ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਦੇ ਵਾਰਡ ਨੰਬਰ 9 ਵਿੱਚ ਮਾਲ ਵਿਭਾਗ ਦਾ ਪਟਵਾਰੀ ਅਤੇ ਉਸਦਾ ਪਿਤਾ ਦੀ ਕਰੋਨਾ ਮਹਾਮਾਰੀ ਕਾਰਨ ਮੋਤ ਹੋ ਗਈ ਸੀ। ਉੱਥੇ ਸ਼ਹਿਰ ਦੇ ਇੱਕ ਪੱਤਰਕਾਰ ਦੇ ਪਿਤਾ ਅਤੇ ਮਾਤਾ ਨੂੰ ਵੀ ਇਸ ਕਰੋਨਾ ਮਹਾਮਾਰੀ ਦੇ ਦਬੋਚ ਲਿਆ ਹੈ। ਜਿਸ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ।
