
ਬੁਢਲਾਡਾ 18 ਮਈ( (ਸਾਰਾ ਯਹਾ/ਅਮਨ ਆਹੂਜਾ): ਕਰੋਨਾ ਵਾਇਰਸ ਲਾਕਡਾਊਨ 4 ਦੇ ਇਤਿਆਤ ਵਜੋਂ ਲੋਕਾਂ ਨੂੰ ਆਪਣੇ ਘਰ ਵਿੱਚ ਬਚਣ ਦੇ ਤਰੀਕੇ ਦੇ ਬੈਨਰ ਹੇਠ ਸਮੇਂ ਦੀ ਮਜਬੂਰੀ ਦਾ ਨਾਅਰਾ ਦਿੰਦਿਆਂ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇੇਠ ਮਾਨਸਾ ਜਿਲ੍ਹੇ ਦੇ ਹਰ ਗਲੀ ਮੁਹੱਲੇ ਵਿੱਚ ਬੈਨਰ ਤਖਤੀਆਂ ਟੀ ਸ਼ਰਟਾ ਰਾਹੀਂ ਹਰ ਵਿਅਕਤੀ ਦੇ ਦਰ ਤੇ ਕਰੋਨਾ ਦੀ ਜੰਗ ਜਿੱਤਣ ਦਾ ਸੁਨੇਹਾ ਦਿੱਤਾ ਗਿਆ. ਜਿਸ ਤਹਿਤ ਅੱਜ ਡੀ ਐਸ ਪੀ ਜ਼ਸਪਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਸੁਰੱਖਿਅਤ ਰਹਿਣ ਲਈ ਘਰ ਰਹਿਣਾ ਜ਼ਰੂਰੀ, ਦੋ ਗਜ਼ ਦੀ ਦੂਰੀ ਹੈ ਬਹੁਤ ਜ਼ਰੂਰੀ, ਮਾਸਕ ਲਗਾਉਣਾ ਹੈ ਬੇਹੱਦ ਜ਼ਰੂਰੀ, ਵਾਰ ਵਾਰ ਹੱਥ ਥੋਣਾ ਅਤਿਅੰਤ ਜ਼ਰੂਰੀ ਦਾ ਸੁਨੇੇਹਾ ਦਿੱਤਾ ਗਿਆ. ਸ਼ਹਿਰ ਅਤੇ ਪਿੰਡਾ ਵਿੱਚ ਇਸ ਮੁਹਿੰਮ ਲਈ ਨੋਜਵਾਨਾਂ ਨੂੰ ਆਪਣੇ ਨਾਮ ਜ਼ੋੜਦਿਆਂ ਪੀਲੇ ਰੰਗ ਦੀਆਂ ਟੀ ਸ਼ਰਟਾ ਪਹਿਣਾ ਦੇ ਦੋ ਗਜ਼ ਦੀ ਦੂਰੀ ਹੈ ਬਹੁਤ ਜ਼ਰੂਰੀ ਦਾ ਸੁਨੇਹਾ ਦਿੱਤਾ ਗਿਆ. ਇਸ ਮੌਕੇ ਤੇ ਪੁਲਿਸ ਵੱਲੋਂ ਘਰ ਵਿੱਚ ਕਰੋਨਾ ਵਾਇਰਸ ਤੋਂ ਬਚਣ ਦੇ ਤਰੀਕਿਆਂ ਦਾ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਫਲਾ ਅਤੇ ਸਬਜੀਆਂ ਨੂ ਕਿਟਾਣੂ ਮੁਕਤ ਕਰਨਾ, ਪੈਕਟਾ ਵਾਲੇ ਦੁੱਧ, ਭੋਜਨ ਪਦਾਰਥਾ ਸਮੇਤ ਹੋਰ ਵਸਤਾ ਨੂੰ ਕੀਟਾਣੂ ਮੁਕਤ ਕਰਨਾ, ਆਪਣੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ, ਜਨਤਕ ਲਿਫਟ ਜਾ ਪੋੜੀਆ ਦੀ ਵਰਤੋਂ ਕਰਨ ਸਮੇਂ ਇਤਿਆਤ ਵਰਤਣਾ, ਘਰ ਆਉਣ ਅਤੇ ਜਾਣ

ਸਮੇਂ ਇਤਿਆਤ ਦੀ ਪਾਲਣਾ ਕਰਨਾ, ਬਾਹਰਲੇ ਕਿਸੇ ਵਿਅਕਤੀ ਦੇ ਘਰ ਵਿੱਚ ਆਉਣ ਸਮੇਂ ਇਤਿਆਤ ਦੀ ਵਰਤੋਂ ਕਰਨਾ, ਘਰ ਨੂੰ ਕਿਟਾਣੂ ਮੁਕਤ ਕਰਨਾ, ਰਸੋਈ ਦੇੇ ਭਾਡਿਆ ਨੂੰ ਕੀਟਾਣੂ ਮੁਕਤ ਕਰਨਾ, ਕੱਪੜਿਆ ਨੂੰ ਕੀਟਾਣੂ ਮੁਕਤ ਕਰਨਾ ਆਦਿ ਵਰਗੀਆਂ ਹਦਾਇਤਾ ਦੀ ਜਾਣਕਾਰੀ ਦਿੱਤੀ ਗਈ. ਇਸ ਮੌਕੇ ਤੇ ਬੁਢਲਾਡਾ ਦੇ ਨੋਡਲ ਅਫਸਰ ਐਸ ਪੀ ਸਤਨਾਮ ਸਿੰਘ ਨੇ ਵੀ ਜੀਰੀ ਯਾਰਡ ਵਿੱਚ ਸਬਜੀ ਮੰਡੀ ਦੌਰਾਨ ਸ਼ਾਮਿਲ ਹੋਣ ਵਾਲੇ ਸਬਜ਼ੀ ਵੈਡਰਾਂ ਨੂੰ ਵੀ ਇਹ ਸੁਨੇਹਾ ਦਿੱਤਾ ਗਿਆ. ਸ਼ਹਿਰ ਵਿੱਚ ਐਸ ਐਚ ਓ ਸਿਟੀ ਇੰਸਪੈੈਕਟਰ ਗੁਰਦੀਪ ਸਿੰਘ ਵੱਲੋਂ ਵੱਖ ਵੱਖ ਦੁਕਾਨਾ ਤੇ ਜਾ ਕੇ ਕੰਮ ਕਰਦੇੇ ਨੋਜਵਾਨਾਂ ਨੂੰ ਟੀ ਸ਼ਰਟਾ ਪਹਿਣਾ ਕੇ ਕਰੋਨਾ ਤੋਂ ਬਚਣ ਦਾ ਸੱਦਾ ਦਿੱਤਾ ਗਿਆ.
