
ਸਰਦੂਲਗੜ੍ਹ 16 ਜੁਲਾਈ (ਸਾਰਾ ਯਹਾ/ਬਪਸ):ਸੀ.ਬੀ.ਅੈਸ.ਈ. ਬੋਰਡ ਵੱਲੋਂ ਅੈਲਾਣੇ ਦਸਵੀਂ ਕਲਾਸ ਦੇ ਨਤੀਜੇ ਚ ਅਕਾਲ ਅਕੈਡਮੀ ਕੌੜੀਵਾੜਾ ਦੀ ਵਿਦਿਆਰਥਣ ਤਨਵੀਰ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਕਰੀਪੁਰ ਡੁੰਬ ਨੇ 92.5 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜ਼ੀਸ਼ਨ ਹਾਸਲ ਕਰਦਿਆਂ ਇਲਾਕੇ ਦਾ ਨਾਮ ਰੋਸ਼ਨ ਕੀਤਾ। ਤਨਵੀਰ ਕੌਰ ਦੀ ਇਸ ਪ੍ਰਾਪਤੀ ਤੇ ਸ਼ਹਿਰ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੇ ਵਿਦਿਆਰਥਣ, ਉਸ ਦੇ ਮਾਪਿਆਂ , ਅਕੈਡਮੀ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਹੋਣਹਾਰ ਬੱਚੀ ਤੋ ਭਵਿੱਖ ਚ ਵੀ ਬਹੁਤ ਸਾਰੀਆਂ ਉਮੀਦਾ ਹਨ।ਕੈਪਸ਼ਨ: ਪੁਜ਼ੀਸ਼ਨ ਹਾਸਲ ਵਾਲੀ ਵਿਦਿਆਰਥਣ ਤਨਵੀਰ ਕੌਰ ਦੀ ਫੋਟੋ।
