
ਬਠਿੰਡ 25 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ ) : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਲੜਕੀਆਂ ਕਰਾਟੇ ਮੁਕਾਬਲਿਆਂ ਦਾ ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ’ਚ ਹਿੱਸਾ ਪਾਉਂਦੀਆਂ ਹਨ।ਇਹ ਕਰਾਟੇ ਮੁਕਾਬਲਿਆਂ ਨਾਲ ਲੜਕੀਆਂ ਆਪਣੀ ਰੱਖਿਆ ਆਪ ਕਰ ਸਕਣਗੀਆਂ ਅਤੇ ਆਤਮ ਨਿਰਭਰ ਹੋਣਗੀਆਂ। ਅੱਜ ਹੋਏ ਮੁਕਾਬਲਿਆਂ ਮਿਡਲ ਵਿੱਚ 35 ਕਿਲੋ ਭਾਰ ਵਰਗ ਵਿੱਚ ਨੂਰਜਸਜੀਤ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ,40 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਸੁਖਜੀਤ ਕੌਰ ਨੇ ਪਹਿਲਾ ਅਤੇ ਵਿਸਵਨੂਰ ਕੌਰ ਨੇ ਦੂਜਾ,40 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਪ੍ਰੀਆ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ, ਸੀਨੀਅਰ ਵਰਗ ਵਿੱਚ 40 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਜੂਹੀ ਨੇ ਪਹਿਲਾਂ ਅਤੇ ਖੁਸਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਹੋਰਨਾਂ ਤੋ ਇਲਾਵਾ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਸ਼ੇਰ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਕੁਲਵੀਰ ਸਿੰਘ, ਨਾਜ਼ਰ ਸਿੰਘ, ਮਨਦੀਪ ਕੌਰ (ਸਾਰੇ ਲੈਕਚਰਾਰ), ਗੁਲਸ਼ਨ ਕੁਮਾਰ, ਗੁਰਿੰਦਰ ਜੀਤ ਸਿੰਘ, ਗੁਰਿੰਦਰ ਸਿੰਘ, ਨਵਦੀਪ ਕੌਰ, ਕਰਮਜੀਤ ਕੌਰ, ਗੁਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਅਵਿਨਾਸ਼ ਕੁਮਾਰੀ, ਇਕਬਾਲ ਸਿੰਘ (ਸਾਰੇ ਡੀ.ਪੀ.ਈ), ਰਣਧੀਰ ਸਿੰਘ, ਵਿਨੋਦ ਕੁਮਾਰ, ਸੁਨੀਲ ਕੁਮਾਰ, ਸੰਜੀਵ ਕੁਮਾਰ ਹਾਜ਼ਰ ਸਨ।
