ਕਰਵਾ ਚੌਥ ਦਾ ਵਰਤ ਪਤਨੀ ਪਤੀ ਦੀ ਲੰਬੀ ਉਮਰ ਲਈ ਰੱਖਦੀ ਹੈ – ਸਟੇਟ ਐਵਾਰਡੀ ਵਿਨੀਤ ਕੁਮਾਰ

0
216

ਬੁਢਲਾਡਾ ,3 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ ਜੋ ਇਸ ਵਾਰ 4 ਨਵੰਬਰ ਨੁੰ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਜ ਇਥੇ ਸਟੇਟ ਅਵਾਰਡੀ ਵੀਨੀਤ ਕੁਮਾਰ ਸਿਗਲਾ ਨੇ ਕੀਤਾ। ਉਹਨਾ ਕਿਹਾ ਕਿ ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਵਰਤਨ ਰੱਖਦੀ ਹੈ। ਪਤਨੀ ਸਾਰਾ ਦਿਨ ਪਾਠ ਪੂਜਾ ਕਰਦੀ ਹੈ ਅਤੇ ਰੱਬ ਤੋਂ ਆਪਣੇ ਪਤੀ ਦੀ ਸਹੀ ਸਲਾਮਤੀ ਦੀ ਦੁਆ ਮੰਗਦੀ ਹੈ। ਰੱਬ ਵੱਲ ਧਿਆਨ ਲਗਾ ਕੇ ਪਤੀ ਲਈ ਵਰਤ ਰੱਖਣ ਲਈ ਬਹੁਤ ਸਾਰਿਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਕਰਵਾ ਚੌਥ ਵਾਲੇ ਦਿਨ ਸਾਰੀਆਂ ਜਨਾਨੀਆਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ  ਪਾਣੀ ਦੀ ਵਰਤੋਂਬਿਨਾ ਪਾਣੀ ਪੀਤੇ ਵਰਤ ਰੱਖਣ ਵਾਲੀਆਂ ਜਨਾਨੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਵਰਤ ਤੋਂ ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ।  ਰਾਤ ਨੂੰ ਕਰੋ ਸਹੀ ਖਾਣੇ ਦੀ ਚੋਣ ਵੈਸੇ ਤਾਂ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਪਰ ਵਰਤ ਤੋਂ ਪਹਿਲਾਂ ਰਾਤ ਦਾ ਖਾਣਾ ਅਜਿਹਾ ਲਾਓ ਤਾਂ ਜੋ ਢਿੱਡ ਭਰਿਆ ਰਵੇ। ਖਾਣੇ ‘ਚ ਘੱਟ ਤੇਲ ’ਚ ਬਣੀ ਸਬਜ਼ੀ, ਦਾਲ ਦੇ ਨਾਲ-ਨਾਲ ਤੁਸੀਂ ਸਲਾਦ ਵੀ ਖਾ ਸਕਦੇ ਹੋ, ਜੋ ਤੁਹਾਡੇ ਲਈ ਸਹੀ ਹੋਵੇਗਾ।ਕਰਵਾ ਚੌਥ ’ਤੇ ਸਰਗੀ  ਕਰਵਾ ਚੌਥ ’ਤੇ ਸਰਗੀ ਵਿੱਚ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਦੀ ਬਜਾਏ ਸਿਹਤਮੰਦ ਚੀਜ਼ਾਂ ਲਓ। ਇਸ ਮੌਕੇ ਤੁਸੀਂ ਸੁੱਕੇ ਮੇਵੇ, ਦੁੱਧ, ਲੱਸੀ, ਹਲਵਾ ਆਦਿ ਵੀ ਲੈ ਸਕਦੇ ਹੋ। ਇਹ ਖ਼ਾਣ ਨਾਲ ਦਿਨ ਭਰ ਥਕਾਵਟ ਨਹੀਂ ਹੋਵੇਗੀ ਤੇ ਸਰੀਰ ‘ਚ ਭਾਰਾਪਣ ਵੀ ਮਹਿਸੂਸ ਨਹੀਂ ਹੋਵੇਗਾ।ਚਾਹ ਪੀਣ ਨਾਲ ਹੁੰਦੀ ਹੈ ਐਸੀਡਿਟੀ ਕਈ ਜਨਾਨੀਆਂ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਚਾਹ ਪੀਂਦੇ ਹਨ। ਸਾਰਾ ਦਿਨ ਕੁਝ ਨਾ ਖਾਣ ਤੋਂ ਬਾਅਦ ਚਾਹ ਪੀਣ ਨਾਲ ਐਸੀਡਿਟੀ ਦੀ ਮਸੱਸਿਆ ਹੋ ਸਕਦੀ ਹੈ। ਇਸੇ ਲਈ ਚਾਹ ਪੀਣ ਦੀ ਥਾਂ ਤੁਸੀਂ ਹਲਕਾ ਗਰਮ ਦੁੱਧ ਜਾਂ ਜੂਸ ਲੈ ਸਕਦੇ ਹੋ। ਗਰਭਵਤੀ ਜਨਾਨੀਆਂਜੋ ਕਿਸੇ ਤਰ੍ਹਾਂ ਦੀ ਦਵਾਈ ਲੈ ਰਹੇ ਹੋਣ ਜਾਂ ਗਰਭਵਤੀ ਮਹਿਲਾ, ਜਾਂ ਬੱਚੇ ਨੂੰ ਦੁੱਧ ਪਿਆਉਣ ਵਾਲੀ ਜਨਾਨੀਆਂ ਬਿਨਾ ਪਾਣੀ ਵਾਲਾ ਵਰਤ ਨਾ ਰੱਖਣ। ਅਜਿਹੀਆਂ ਜਨਾਨੀਆਂ ਸਾਰੇ ਦਿਨ ‘ਚ ਜੂਸ ਲੈ ਸਕਦੀਆਂ ਹਨ।

LEAVE A REPLY

Please enter your comment!
Please enter your name here