ਝੁਨੀਰ 13 ਅਪ੍ਰੈਲ(ਸਾਰਾ ਯਹਾ, ਬਲਜੀਤ ਪਾਲ) ਕਰੋਨਾ ਵਾਇਰਸ ਕਾਰਨ ਕੀਤੀ ਤਾਲਾਬੰਦੀ ਅਤੇ ਲਗਾਏ ਗਏ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਕਾਨੂੰਨ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਰਿਹਾ ਹੈ। ਝੁਨੀਰ ਪੁਲੀਸ ਨੇ ਕਰਫਿਊ ਦੀ ਉਲੰਘਣਾ ਕਰਕੇ ਸੀਮਿੰਟ ਦੀ ਭਰੀ ਟਰਾਲੀ ਲਿਜਾਣ ਵਾਲੇ ਅਤੇ ਸੀਮਿੰਟ ਸਟੋਰ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਝੁਨੀਰ ਦੇ ਸਹਾਇਕ ਥਾਣੇਦਾਰ ਦਲੇਰ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮੀਂ ਕਰਫਿਊ ਦੌਰਾਨ ਸੀਮਿੰਟ ਦੇ ਭਰੇ ਹੋਏ ਟਰੈਕਟਰ ਟਰਾਲੀ ਨੂੰ ਪਿੰਡ ਪੱਧਰ ਤੇ ਨਾਕਾ ਲਗਾਉਣ ਵਾਲੇ ਪਿੰਡ ਵਾਸੀਆਂ ਨੇ ਫੜਕੇ ਝੁਨੀਰ ਪੁਲਿਸ ਦੇ ਹਵਾਲੇ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਿਸ ਤੇ ਪੁਲਿਸ ਥਾਣਾ ਝੁਨੀਰ ਚ ਸੀਮਿੰਟ ਸਟੋਰ ਦੇ ਮਾਲਕ ਵਿੱਕੀ ਕੁਮਾਰ ਪੁੱਤਰ ਮੇਘ ਰਾਜ ਵਾਸੀ ਝੁਨੀਰ ਅਤੇ ਟ੍ਰੈਕਟਰ ਚਾਲਕ ਰਾਜਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬੁਰਜ ਭਲਾਈਕੇ ਖਿਲਾਫ ਧਾਰਾ 188 ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।