
ਮਾਨਸਾ, 25 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ ਦੌਰਾਨ ਵਨ ਸਟੋਪ ਸੈਂਟਰ ਮਾਨਸਾ ਵੱਲੋਂ ਘਰੇਲੂ ਹਿੰਸਾ ਅਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਸ ਕਰਫਿਊ ਦੇ ਦੌਰਾਨ ਕੋਈ ਵੀ ਔਰਤ ਮਾਨਸਿਕ ਤਣਾਅ ਜਾਂ ਘਰੇਲੂ ਹਿੰਸਾ ਤੋਂ ਪੀੜਤ ਹੈ,ਤਾਂ ਉਹ ਮਾਨਸਾ ਵਿਖੇ ਸਥਾਪਿਤ ਵਨ ਸਟੋਪ ਸੈਂਟਰ ਨਾਲ ਸੰਪਰਕ ਕਰ ਸਕਦੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਐਡਮਿਨਿਸਟ੍ਰੇਟਰ ਮਿਸ ਗਗਨਦੀਪ ਕੌਰ ਨੇ ਦੱਸਿਆ ਕਿ ਔਰਤਾਂ ਲਈ ਵਿਭਾਗ ਵੱਲੋਂ ਟੈਲੀ ਕੌਂਸਲਿੰਗ ਸੇਵਾ ਹੈਲਪਲਾਇਨ 1800-180-4104 ਨੰਬਰ ਵੀ ਜਾਰੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕੋਈ ਵੀ ਪੀੜਤ ਔਰਤ ઠਦਫਤਰੀ ਟੈਲੀਫੋਨ ਨੰ-01625-233100, 99882-58016 ਜਾਂ 79734-71571 ਤੇ ਸੰਪਰਕ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਆਪਣੀ ਸਿਕਾਇਤ ਵਨ ਸਟੋਪ ਸੈਂਟਰ ਦੀ ਈ.ਮੇਲ onestopmansa@gmail.com ‘ਤੇ ਈ.ਮੇਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਪੀੜਤ ਔਰਤ ਦੁਆਰਾ 181 ਵੂਮੈਨ ਹੈਲਪਲਾਇਨ ਨੰਬਰ ਜਾਂ 112 ਪੁਲਿਸ ਹੈਲਪਲਾਇਨ ਨੰਬਰ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
