ਮਾਨਸਾ 13 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸੀਪੀਆਈ ਐਮ ਦੇ ਕੌਮੀ ਜਰਨਲ ਸਕੱਤਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸਿਰਮੌਰ ਕਮਿਉਨਿਸਟ ਆਗੂ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਬੇਵਕਤ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਕਾਮਰੇਡ ਹਰਦੇਵ ਸਿੰਘ ਅਰਸੀ , ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਸਬਡਵੀਜ਼ਨ ਮਾਨਸਾ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋ , ਬੁਢਲਾਡਾ ਸਬਡਵੀਜ਼ਨ ਦੇ ਸਕੱਤਰ ਕਾਮਰੇਡ ਵੇਦ ਪ੍ਰਕਾਸ ਬੁਢਲਾਡਾ , ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਸੀਤਾ ਰਾਮ ਗੋਬਿੰਦਪੁਰਾ , ਕੇਵਲ ਸਿੰਘ ਸਮਾਉ , ਗੁਰਪਿਆਰ ਸਿੰਘ ਫੱਤਾ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਮਲਕੀਤ ਸਿੰਘ ਮੰਦਰਾ , ਬਲਦੇਵ ਸਿੰਘ ਬਾਜੇਵਾਲਾ , ਹਰਮੀਤ ਸਿੰਘ ਬੌੜਾਵਾਲ , ਭੁਪਿੰਦਰ ਸਿੰਘ ਗੁਰਨੇ ,ਜੁਗਰਾਜ ਸਿੰਘ ਹੀਰਕੇ , ਦਲਜੀਤ ਮਾਨਸਾਹੀਆ , ਏਟਕ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨਰੇਸ ਬੁਰਜਹਰੀ , ਖਜਾਨਚੀ ਕਾਮਰੇਡ ਕਰਨੈਲ ਸਿੰਘ ਭੀਖੀ , ਸਾਧੂ ਸਿੰਘ ਰਾਮਾਨੰਦੀ ,ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਹੀਰੇਵਾਲਾ, ਹਰਪ੍ਰੀਤ ਸਿੰਘ ਮਾਨਸਾ , ਸੀਪੀਆਈ ਸਹਿਰੀ ਕਮੇਟੀ ਮਾਨਸਾ ਦੇ ਸਕੱਤਰ ਕਾਮਰੇਡ ਰਤਨ ਭੋਲਾ ਨੇ ਕਿਹਾ ਕਾਮਰੇਡ ਸੀਤਾਰਾਮ ਯੇਚੁਰੀ ਜੀ ਦੀ ਮੌਤ ਨਾਲ ਨਾ ਸਿਰਫ ਕਮਿਉਨਿਸਟ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਆਟਾ ਪਿਆ ਹੈ , ਬਲਕਿ ਦੇਸ ਤੇ ਦੇਸ ਦੀਆ ਲੋਕਤੰਤਰੀ ਤੇ ਧਰਮਨਿਰਪੱਖ ਕਦਰਾਂ-ਕੀਮਤਾਂ ਨੂੰ ਵੱਡੀ ਸੱਟ ਵੱਜੀ ਹੈ । ਕਾਮਰੇਡ ਸੀਤਾਰਾਮ ਯੇਚੁਰੀ ਹਮੇਸਾ ਲੋਕਤੰਤਰ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਤੇ ਫਾਸੀਵਾਦੀ ਤਾਕਤਾਂ ਨੂੰ ਕਮਜੋਰ ਕਰਨ ਲਈ ਯਤਨਸ਼ੀਲ ਰਹੇ ਤੇ ਲੰਘੀਆ ਲੋਕ ਸਭਾ ਚੋਣਾ ਦੌਰਾਨ ਇੰਡੀਆ ਗਠਜੋਡ਼ ਬਣਾਉਣ ਵਿੱਚ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਲਾਮਿਸਾਲ ਰੋਲ ਅਦਾ ਕੀਤਾ , ਜਿਸ ਇੰਡੀਆ ਗਠਜੋਡ਼ ਸਦਕਾ ਫਾਸੀਵਾਦੀ ਤਾਕਤ ਕਮਜੋਰ ਹੋਈਆਂ ਤੇ ਲੋਕਤੰਤਰੀ ਪ੍ਰਬੰਧ ਮਜਬੂਤ ਹੋਇਆ । ਸੀਪੀਆਈ ਆਗੂਆ ਨੇ ਕਿਹਾ ਅਸੀ ਆਪਣੀ ਭਰਾਤਰੀ ਪਾਰਟੀ ਸੀਪੀਆਈ ਐਮ ਪਰਿਵਾਰ ਨਾਲ ਤੇ ਕਾਮਰੇਡ ਸੀਤਾਰਾਮ ਯੇਚੁਰੀ ਦੇ ਨਿੱਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾ ।