ਫਗਵਾੜਾ 26 ਨਵੰਬਰ(ਸਾਰਾ ਯਹਾਂ/ਸ਼ਿਵ ਕੋੜਾ) ਸਿਵਲ ਸਰਜਨ ਡਾ ਗੁਰਮੀਤ ਲਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕਾ ਵਿੱਚ ਐਂਟੀਬਾਇਓਟਿਕਸ ਦਵਾਇਆ ਦੇ ਬੇਲੋੜਾ ਇਸਤੇਮਾਲ ਰੋਕਣ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਐਂਟੀ ਮਾਈਕ੍ਰੋਬੀਅਲ ਰੋਧਕਤਾ (AMR) ਹਫਤਾ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ ਅਮਿਤਾ ਲੂਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈਲਥਕੇਅਰ ਵਰਕਰਾਂ ਅਤੇ ਲੋਕਾ ਨੂੰ ਐਂਟੀਬਾਇਓਟਿਕਸ ਦੇ ਸਹੀ ਉਪਯੋਗ ਅਤੇ ਐਂਟੀ ਮਾਈਕ੍ਰੋਬੀਅਲ ਰੋਧਕਤਾ AMR ਦੇ ਖਤਰਨਾਕ ਪ੍ਰਭਾਵਾਂ ਬਾਰੇ ਸਿੱਖਿਆ ਦੇਣਾ ਸੀ ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ ਮਮਤਾ ਗੌਤਮ ਨੇ ਐਂਟੀ ਮਾਈਕ੍ਰੋਬੀਅਲ ਰੋਧਕਤਾ AMR ਦੇ ਗੰਭੀਰ ਪ੍ਰਭਾਵਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਐਂਟੀਬਾਇਓਟਿਕ ਦਵਾਈਆਂ ਦਾ ਗਲਤ ਅਤੇ ਅਵਵਿਵਸਥਿਤ ਉਪਯੋਗ ਸੰਸਾਰ ਭਰ ਵਿੱਚ ਐਂਟੀ ਮਾਈਕ੍ਰੋਬੀਅਲ ਰੋਧਕਤਾ AMR ਦੀ ਸਮੱਸਿਆ ਨੂੰ ਵਧਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਮੁਸ਼ਕਿਲ ਹੋ ਜਾਦਾ ਹੈ ਮੈਡੀਕਲ ਅਫ਼ਸਰ ਡੈਟਲ ਡਾ ਅਵਿਨਾਸ਼ ਮੰਗੌਤਰਾ ਨੇ ਕਿਹਾ ਕਿ ਐਂਟੀਬਾਇਓਟਿਕ ਪ੍ਰਤੀ ਰੋਧਕਤਾ ਇੱਕ ਜਨ-ਸਿਹਤ ਸੰਕਟ ਬਣਦਾ ਜਾ ਰਿਹਾ ਹੈ ਜਿਸ ਲਈ ਜਾਗਰੂਕਤਾ ਅਤਿਅਵਸ਼ਕ ਹੈ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸਟਾਫ ਦੇ ਨਾਲ-ਨਾਲ ਆਸ਼ਾ ਵਰਕਰਾਂ ਏਨਮ ਨੇ ਵੀ ਭਾਗ ਲਿਆ। ਇਸ ਮੌਕੇ ਤੇ ਬਲਾਕ ਅਜੂਕਟਰ ਪ੍ਰੀਤਇੰਦਰ ਸਿੰਘ,ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ ਤੇ ਸਮੂਹ ਸਟਾਫ ਹਾਜ਼ਰ ਸੀ।