*ਕਬੱਡੀ ‘ਚ ਸਰਕਾਰੀ ਸੈਕੰਡਰੀ ਸਕੂਲ ਧੌਲਾ ਦੇ ਮੁੰਡੇ ਪਹਿਲੇ ਤੇ ਸਰਕਾਰੀ ਹਾਈ ਸਕੂਲ ਕਾਹਨੇਕੇ ਦੂਜੇ ਸਥਾਨ ‘ਤੇ ਰਹੇ*

0
86
Oplus_0

ਬਰਨਾਲਾ, 24 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਜੋਨ ਪੱਖੋ ਕਲਾਂ ਦੀਆਂ ਗਰਮ ਰੁੱਤ ਜੋਨਲ ਸਕੂਲ ਖੇਡਾਂ ਅੱਜ ਸਰਕਾਰੀ ਹਾਈ ਸਕੂਲ ਕਾਹਨੇਕੇ ਵਿਖੇ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਹੈੱਡ ਮਾਸਟਰ ਸਹਸ ਕਾਹਨੇਕੇ ਪ੍ਰਦੀਪ ਕੁਮਾਰ ਵੱਲੋਂ ਕੀਤਾ ਗਿਆ। ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਜਰੂਰੀ ਹੁੰਦੀਆਂ ਹਨ, ਉੱਥੇ ਖੇਡਾਂ ਵਿਅਕਤੀ ਦੀ ਸਖਸ਼ੀਅਤ ਉੋਸਾਰੀ ਵਿੱਚ ਵੀ ਵੱਡਾ ਯੋਗਦਾਨ ਪਾਉਦੀਆਂ ਹਨ। ਅੱਜ ਪਹਿਲੇ ਦਿਨ ਕਰਵਾਏ ਗਏ ਕਬੱਡੀ ਨੈਸ਼ਨਲ ਸਟਾਇਲ ਅੰਡਰ 17 ਸਾਲ ਉਮਰ ਵਰਗ (ਲੜਕੇ) ਦੇ ਮੁਕਾਬਲਿਆਂ ਵਿੱਚ ਸਰਕਾਰੀ ਸੈਕੰਡਰੀ ਸਕੂਲ ਧੌਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਸਰਕਾਰੀ ਹਾਈ ਸਕੂਲ ਕਾਹਨੇਕੇ ਦੀ ਟੀਮ ਨੇ ਦੂਜਾ ਅਤੇ ਜੀ.ਐਸ. ਸਕੂਲ ਧੌਲਾ ਦੀ ਟੀਮ ਨੂੰ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਹੈੱਡ ਮਾਸਟਰ ਪ੍ਰਦੀਪ ਕੁਮਾਰ, ਮਲਕੀਤ ਸਿੰਘ ਭੁੱਲਰ, ਜਤਿੰਦਰ ਕਪਲ, ਰੁਪਿੰਦਰ ਸਿੰਘ, ਤੇਜਿੰਦਰ ਕੁਮਾਰ, ਕਿੰਮੀ ਗੋਇਲ, ਕੁਲਦੀਪ ਕੌਰ, ਗੁਰਦੀਪ ਸਿੰਘ ਬੁਰਜਹਰੀ, ਸੱਤਪਾਲ ਧੌਲਾ, ਜਸਪ੍ਰੀਤ ਸਿੰਘ, ਸੁਖਰਾਜ ਸਿੰਘ, ਕੇਵਲ ਸਿੰਘ, ਗੁਰਸੇਵਕ ਸਿੰਘ ਜੇਈ, ਹਰਜੀਤ ਸਿੰਘ ਜੋਗਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here