ਬਰੇਟਾ 17,ਦਸੰਬਰ (ਸਾਰਾ ਯਹਾਂ/ਰੀਤਵਾਲ) ਪਿੰਡ ਕੁਲਰੀਆਂ ਦੇ ਕਬੱਡੀ ਖਿਡਾਰੀ ਜੁਗਰਾਜ ਸਿੰਘ ਰਾਜੂ (35) ਦੀ ਕੈਂਸਰ
ਨਾਲ ਮੌਤ ਹੋ ਜਾਣ ਨਾਲ ਖੇਡ ਜਗਤ ਤੇ ਪਿੰਡ ‘ਚ ਸੋਗ ਦੀ ਲਹਿਰ ਹੈ । ਮ੍ਰਿਤਕ ਦੇ ਦੋਸਤਾਂ ਤੋਂ
ਮਿਲੀ ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਦੇ ਅੱਜ ਤੋਂ ਕਰੀਬ ਡੇਢ ਦੋ ਸਾਲ ਪਹਿਲਾਂ ਪਿੱਠ ਤੇ
ਇੱਕ ਫੂਨਸੀ ਹੋਈ ਸੀ । ਜਿਸਦਾ ਬਠਿੰਡਾ ਵਿਖੇ ਚੈਕਅੱਪ ਕਰਵਾਉਣ ਤੇ ਪਤਾ ਲੱਗਾ ਕਿ ਇਸਨੇ
ਕੈਂਸਰ ਦਾ ਰੂਪ ਧਾਰਨ ਕਰ ਲਿਆ ਹੈ । ਜਿਸਦਾ ਤੁਰੰਤ ਹੀ ਬਠਿੰਡਾ ਦੇ ਕੈਂਸਰ ਹਸਪਤਾਲ
ਵਿਖੇ ਇਲਾਜ਼ ਸੁਰੂ ਕਰਵਾਇਆ ਗਿਆ । ਕੁਝ ਮਹੀਨਿਆਂ ਬਾਅਦ ਪੀੜ੍ਹ ਵੱਧਦੀ ਦੇਖਦਿਆਂ
ਪੀੜ੍ਹਤ ਦਾ ਪੀ.ਜੀ.ਆਈ.ਚੰਡੀਗੜ੍ਹ, ਸੰਗਰੂਰ ਅਤੇ ਹਿਮਾਚਲ ਵਿਖੇ ਇਲਾਜ ਕਰਵਾਇਆ ਗਿਆ
ਪਰ ਇਸਦੀ ਪੀੜ ਨਾ ਸਹਾਰਦੇ ਹੋਏ ਜੁਗਰਾਜ ਸਿੰਘ ਨੇ ਬੀਤੀ ਵੀਰਵਾਰ ਦੀ ਰਾਤ ਆਪਣੇ ਘਰ
ਦਮ ਤੋੜ ਦਿੱਤਾ । ਦੋਸਤਾਂ ਨੇ ਦੱਸਿਆ ਕਿ ਮ੍ਰਿਤਕ ਦੇ ਇਲਾਜ ਤੇ ਹੁਣ ਤੱਕ 30-35 ਲੱਖ ਖਰਚ
ਆ ਚੁੱਕਾ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਜੁਗਰਾਜ ਸਿੰਘ ਕਬੱਡੀ ਦਾ ਬਹੁਤ ਹੀ ਵਧੀਆ
ਖਿਡਾਰੀ ਸੀ । ਮ੍ਰਿਤਕ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਪਤਨੀ ਅਤੇ ਇੱਕ ਬੇਟੀ ਤੇ
ਬੇਟਾ ਛੱਡ ਗਿਆ ਹੈ । ਦੂਜੇ ਪਾਸੇ ਇਲਾਕੇ ‘ਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਨੂੰ ਲੈ
ਕੇ ਸਮਾਜਸੇਵੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਹਮੇਸ਼ਾ ਲੋਕਾਂ ਨੂੰ ਚੰਗੀਆਂ ਸਿਹਤ
ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਹਨ ਪਰ ਇਹ ਦਾਅਵੇ ਹਰ ਵਾਰ
ਬਿਆਨਾਂ ਤੱਕ ਹੀ ਸਿਮਟ ਕੇ ਰਹਿ ਜਾਂਦੇ ਹਨ ਅਤੇ ਪੂਰਾ ਤੇ ਸਹੀ ਇਲਾਜ਼ ਨਾ ਮਿਲ ਕਾਰਨ
ਅਨੇਕਾਂ ਕੀਮਤੀ ਜਾਨਾਂ ਖਤਮ ਹੋ ਜਾਂਦੀਆਂ ਹਨ ।