*ਕਣਕ ਲਈ ਬਾਰਦਾਨੇ ਦੀ ਥੁੜ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਲਾ ਕੇ ਅਣਮਿੱਥੇ ਸਮੇਂ ਲਈ ਕੀਤਾ ਚੱਕਾ ਜਾਮ*

0
30

ਬਰੇਟਾ 18 ਅਪ੍ਰੈਲ (ਸਾਰਾ ਯਹਾਂ/ਰੀਤਵਾਲ) ਸਥਾਨਕ ਤੇ ਲਾਗੇ ਦੇ ਪਿੰਡ ਕੁਲਰੀਆਂ ਕਿਸਨਗੜ੍ਹ,
ਰੰਘੜਿਆਲ, ਧਰਮਪੁਰਾ ਆਦਿ ਵਿਖੇ ਜਿਥੇ ਕਣਕ ਦੀ ਭਾਰੀ ਆਮਦ ਹੋ ਚੁੱਕੀ ਹੈ ਪਰ ਕਈ ਪਿੰਡਾਂ ਦੇ ਖਰੀਦ
ਕੇਂਦਰਾਂ ਤੋ ਬਾਰਦਾਨੇ ਦੀ ਘਾਟ ਸਦਕਾਂ ਜਾਂ ਤਾਂ ਬੋਲੀ ਨਹੀ ਲੱਗੀ ਹੈ ਜਾ ਫਿਰ ਕਿਸਾਨ ਕਣਕ ਤੁਲਣ ਦੀ
ਸਮੱਸਿਆ ਨਾਲ ਜ¨ਝ ਰਿਹਾ ਹੈ ਅਤੇ ਜ¨ਝਦਾ ਹੋਇਆ ਤਿੰਨ ਚਾਰ ਦਿਨਾਂ ਤੋ ਪ੍ਰੇਸਾਨ ਹੋ ਰਿਹਾ ਹੈ। ਜਿਸ ਤੋ
ਪ੍ਰੇਸਾਨ ਹੋ ਕੇ ਭਾਰਤੀ ਕਿਸਾਨ ਯ¨ਨੀਅਨ ਉਗਰਾਹਾਂ ਦੇ ਬਲਾਕ ਖਜਾਨਚੀ ਮੇਜਰ ਸਿੰਘ ਦੀ ਅਗਵਾਈ ਹੇਠ
ਇਥੇ ਦੇ ਨਾਲੇ ਦੇ ਪੁਲ ਤੇ ਅਣ ਮਿੱਥੇ ਸਮੇਂ ਦਾ ਧਰਨਾ ਸੁਰ¨ ਕਰ ਦਿੱਤਾ ਗਿਆ ਹੈ। ਜਿਸ ਕਾਰਨ ਟਰੈਫਿਕ
ਬੰਦ ਹੋ ਕੇ ਰਹਿ ਗਈ ਹੈ। ਇਸ ਧਰਨੇ ਵਿਚ ਆੜਤੀਆਂ ਐਸੋਸੀਏਸਨ ਦੇ ਸਰਪ੍ਰਸਤ ਮੇਹਰ ਸਿੰਘ ਖੰਨਾ,
ਪ੍ਰਧਾਨ ਜਤਿੰਦਰ ਮੋਹਨ ਗਰਗ, ਸਕਤਰ ਰਜੇਸ ਸਿੰਗਲਾ, ਕ੍ਰਿਸਨ ਕੁਮਾਰ ਆਦਿ ਵੀ ਸਾਮਲ ਹੋਏ। ਇਹਨਾਂ ਸਭਨਾ
ਨੇ ਦੱਸਿਆ ਕਿ ਖਰੀਦ ਏਜੰਸੀਆ ਵੱਲੋ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 30-35% ਬਾਰਦਾਨਾ ਹੀ
ਦਿੱਤਾ ਗਿਆ ਹੈ। ਜਿਸ ਕਾਰਨ ਕਣਕ ਮੰਡੀਆਂ ਵਿੱਚ ਰੁਲ ਰਹੀ ਹੈ। ਮੇਜਰ ਸਿੰਘ ਅਤੇ ਹੋਰਨਾ ਬੁਲਾਰਿਆਂ ਨੇ
ਕਿਹਾ ਕਿ ਸਰਕਾਰਾਂ ਬਾਰਦਾਨੇ ਦੀ ਥ¨ੜ ਪੈਦਾ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀਆਂ ਹਨ। ਇਹ
ਸਰਕਾਰਾਂ ਚਾਹੁੰਦੀਆ ਹਨ ਕਿ ਕਿਸਾਨ ਮੰਡੀਆਂ ਵਿੱਚ ਰੁਲਦੇ ਰਹਿਣ ਅਤੇ ਉਹਨਾ ਦੇ ਸੰਘਰਸ ਨੂੰ ਢਾਹ
ਲੱਗੇ। ਮੇਜਰ ਸਿੰਘ ਨੇ ਕਿਹਾ ਕਿ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾ ਨੂੰ ਕੋਈ ਵੀ
ਪ੍ਰੇਸਾਨੀ ਪੇਸ ਆਉਣ ਨਹੀ ਦਿੱਤੀ ਜਾਵੇਗੀ ਪਰ ਇਹ ਸਭ ਝ¨ਠ ਸਿੱਧ ਹੋ ਰਿਹਾ ਹੈ। ਉਹਨਾ ਨੇ ਕਿਹਾ ਕਿ
ਇਹ ਧਰਨਾ ਸਮੱਸਿਆ ਦੇ ਹੱਲ ਤੱਕ ਜਾਰੀ ਰਹੇਗਾ। ਇਸ ਤੋ ਇਲਾਵਾ ਕਿਸਾਨ ਆਗ¨ਆਂ ਬਸਾਵਾ ਸਿੰਘ
ਧਰਮਪੁਰਾ, ਦਸੌਦਾ ਸਿੰਘ ਬਹਾਦਰਪੁਰ, ਕੁਲਵੰਤ ਸਿੰਘ ਕਿਸਨਗੜ੍ਹ, ਤਾਰਾ ਚੰਦ, ਜਰਨੈਲ ਸਿੰਘ ਬਰੇਟਾ ਨੇ
ਵੀ ਮੰਗ ਕੀਤੀ ਕਿ ਸਰਕਾਰ ਬਾਰਦਾਨੇ ਦਾ ਪ੍ਰੰਬਧ ਕਰਕੇ ਇਸ ਸਮੱਸਿਆ ਦਾ ਹੱਲ ਕਰੇ। ਇਸ ਸਮੇਂ ਪੁਲਿਸ ਵੀ
ਸੁਰੱਖਿਆ ਹਿਤ ਪਹੁੰਚੀ ਹੋਈ ਸੀ। ਅਖੀਰ ਤੱਕ ਵੱਖ ਵੱਖ ਏਜੰਸੀਆਂ ਦੇ ਖਰੀਦ ਇੰਸਪੈਕਟਰ ਅਤੇ
ਅਧਿਕਾਰੀ ਪੁੱਜੇ ਅਤੇ ਕੱਲ ਤੱਕ ਬਾਰਦਾਨੇ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਅਤੇ ਜਿਸ ਤੇ ਚੇਤਾਵਨੀ
ਦਿੰਦੇ ਹੋਏ ਇੱਕ ਵਾਰ ਧਰਨਾ ਸਾਮ ਨੂੰ ਧਰਨਾ ਚੁੱਕ ਲਿਆ ਗਿਆ

LEAVE A REPLY

Please enter your comment!
Please enter your name here