ਫਗਵਾੜਾ 2 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨਵੇਂ ਸਾਲ ਦੇ ਪਹਿਲੇ ਦਿਨ ਸਬ ਡਵੀਜ਼ਨਲ ਕਚਹਿਰੀ ਅਤੇ ਤਹਿਸੀਲ ਕੰਪਲੈਕਸ ਤੋਂ ਕੁਝ ਕਦਮ ਦੂਰ ਇੱਕ ਪੇਂਟ ਦੀ ਦੁਕਾਨ ਦੇ ਬਾਹਰੋਂ ਇੱਕ ਐਕਟਿਵਾ ਸਕੂਟਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਕਟਿਵਾ ਦੇ ਮਾਲਕ ਅਤੇ ਸਾਬਕਾ ਸੀਨੀਅਰ ਬੈਂਕ ਮੈਨੇਜਰ ਵਿਸ਼ਵਾਮਿੱਤਰ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਪਣਾ ਐਕਟਿਵਾ ਸਕੂਟਰ ਨੰਬਰ ਪੀ.ਬੀ.-09ਏ.ਏ.-6431 ਪੇਂਟ ਦੀ ਦੁਕਾਨ ਨੇੜੇ ਪਾਰਕ ਕੀਤਾ ਸੀ ਅਤੇ ਕਿਸੇ ਜ਼ਰੂਰੀ ਕੰਮ ਲਈ ਤਹਿਸੀਲ ਕੰਪਲੈਕਸ ਵਿੱਚ ਗਿਆ ਹੋਇਆ ਸੀ। ਪਰ ਜਦੋਂ ਉਹ ਕੁਝ ਸਮੇਂ ਬਾਅਦ ਬਾਹਰ ਆਇਆ ਤਾਂ ਉਸ ਦਾ ਸਕੂਟਰ ਚੋਰੀ ਹੋ ਚੁੱਕਾ ਸੀ। ਪੁਲੀਸ ਨੇ ਚੋਰੀ ਸਬੰਧੀ ਕੇਸ ਦਰਜ ਕਰ ਲਿਆ ਹੈ।