
ਮਾਨਸਾ 30 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਇਥੋ ਥੋੜੀ ਦੂਰ ਸਥਿਤ ਪਿੰਡ ਦੂਲੋਵਾਲ ਵਿੱਖੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਨੇ ਮਾਨ ਸਰਕਾਰ ਵੱਲੋ ਦਿਹਾੜੀ ਦਾ ਸਮਾ 8 ਤੋ 12 ਕਰਨ ਵਿਰੁੱਧ ਪੰਜਾਬ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਕੱਢਿਆ । ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਮੋਦੀ ਸਰਕਾਰ ਦੇ ਨਕਸੇ ਕਦਮਾਂ ਤੇ ਚੱਲਦਿਆਂ ਮਜਦੂਰਾ ਵਿਰੋਧੀ ਨੀਤੀਆਂ ਤੇ ਪਹਿਰਾ ਦੇ ਰਹੀ ਹੈ ਤੇ ਚੌਣਾਂ ਤੋ ਪਹਿਲਾ ਦਿੱਤੀਆ ਆਪਣੀਆਂ ਗਰੰਟੀਆ ਵਿਸਾਰ ਚੁੱਕੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾ ਪੰਜਾਬ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਸੀ , ਜਿਸਨੂੰ ਮਾਨ ਸਰਕਾਰ ਜਲਦੀ ਪੂਰੀ ਕਰੇ ਤੇ ਪੀਆਰਟੀਸੀ ਦੇ ਬੰਦ ਪਵੇ ਟਾਇਮਾ ਤੇ ਬੱਸਾ ਚਲਾਵੇ ਤਾਂ ਕਿ ਔਰਤਾਂ ਦੀ ਹੁੰਦੀ ਖੱਜਲਖੁਆਰੀ ਬੰਦ ਕੀਤੀ ਜਾ ਸਕੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਕਾਲ਼ਾ ਖਾ ਭੰਮੇ, ਗੁਰਜੰਟ ਕੋਟਧਰਮੂ , ਬਲਵਿੰਦਰ ਕੋਟਧਰਮੂ , ਰਾਜਿੰਦਰ ਹੀਰੇਵਾਲਾ , ਕਰਨੈਲ ਸਿੰਘ ਦੂਲੋਵਾਲ , ਬਲਦੇਵ ਸਿੰਘ ਦੂਲੋਵਾਲ , ਜੱਗਾ ਸਿੰਘ ਦੂਲੋਵਾਲ , ਤੇਜਾ ਸਿੰਘ ਦੂਲੋਵਾਲ , ਬਿੱਲੂ ਸਿੰਘ ਦੂਲੋਵਾਲ , ਰੂਪ ਸਿੰਘ ਦੂਲੋਵਾਲ , ਅੰਮ੍ਰਿਤ ਸਿੰਘ ਦੂਲੋਵਾਲ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।
