ਫਗਵਾੜਾ, 2 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ:) ਫਗਵਾੜਾ ਵਲੋਂ ਨਵੇਂ ਸਾਲ ਦੀ ਆਮਦ ਮੌਕੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਨਵੇਂ ਸੈਸ਼ਨ ਦੀ ਆਰਭੰਤਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੇ ਨਾਲ ਕੀਤੀ ਗਈ। ਇਸ ਤੋਂ ਪਹਿਲਾਂ ਭਾਈ ਸੰਦੀਪ ਸਿੰਘ ਵਲੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਪਾਠ ਦੀ ਸੰਪੂਰਨਤਾ ਉਪਰੰਤ ਕੀਰਤਨ ਸਰਵਣ ਕਰਵਾÇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਆਪ ਆਗੂ ਸੰਤੋਸ਼ ਕੁਮਾਰ ਗੋਗੀ, ਕੌਂਸਲਰ ਪਿ੍ਰਤਪਾਲ ਕੌਰ ਤੁੱਲੀ, ਬੰਟੀ ਵਾਲੀਆ ਤੇ ਅਨੁਰਾਗ ਮਨਖੰਡ ਮੌਜੂਦ ਰਹੇ। ਉਹਨਾਂ ਨੇ ਆਪਣੇ ਸੰਬੋਧਨ ਵਿਚ ਸਮੂਹ ਹਾਜਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸਭਾ ਵਲੋਂ ਔਰਤਾਂ ਨੂੰ ਆਤਮ ਨਿਰਭਰ ਬਨਾਉਣ ਲਈ ਵੋਕੇਸ਼ਨਲ ਸੈਂਟਰ ਰਾਹੀਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਧਾਲੀਵਾਲ ਨੇ ਕਿਹਾ ਕਿ ਕਿੱਤਾ ਮੁੱਖੀ ਕੋਰਸ ਸਮੇਂ ਦੀ ਲੋੜ ਹਨ ਅਤੇ ਲੜਕੀਆਂ ਲਈ ਤਾਂ ਇਹ ਅਤਿ ਜ਼ਰੂਰੀ ਹਨ ਤਾਂ ਕਿ ਉਹ ਕੋਈ ਵੀ ਕੰਮ ਹੱਥੀਂ ਸਿੱਖ ਕੇ ਆਪਣਾ ਭਵਿੱਖ ਸੁਆਰ ਸਕਣ ਅਤੇ ਸਮਾਜ ਵਿੱਚ ਆਪਣਾ ਰੁਤਬਾ ਵਧਾਉਣ ਦੀ ਯੋਗਤਾ ਹਾਸਲ ਕਰ ਸਕਣ। ਇਸ ਦੌਰਾਨ ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਉੱਚ ਸਿੱਖਿਆ ਦੇ ਨਾਲ ਹੀ ਚੰਗਾ ਜੀਵਨ ਗੁਜਾਰਨ ਲਈ ਹੱਥੀਂ ਕਿੱਤੇ ਦੀ ਸਿਖਲਾਈ ਵੀ ਜਰੂਰੀ ਹੈ। ਕੌਂਸਲਰ ਪਿ੍ਰਤਪਾਲ ਕੌਰ ਤੁਲੀ, ਅਨੁਰਾਗ ਮਨਖੰਡ, ਬੰਟੀ ਵਾਲੀਆ ਤੋਂ ਇਲਾਵਾ ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਨੇ ਵੀ ਸਮੂਹ ਹਾਜਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਲੜਕੀਆਂ ਹਰ ਖੇਤਰ ‘ਚ ਅੱਗੇ ਵਧ ਰਹੀਆਂ ਹਨ ਅਤੇ ਜੀਵਨ ‘ਚ ਸਫ਼ਲਤਾ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕਰਦੀਆਂ ਹਨ। ਉਂਜ ਵੀ ਅਜੋਕੇ ਯੁੱਗ ‘ਚ ਔਰਤਾਂ, ਮਰਦਾਂ ਨੂੰ ਸਵੈ-ਨਿਰਭਰ ਹੋਣ ਦੀ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਵੱਧ ਤੋਂ ਵੱਧ ਔਰਤਾਂ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਵਿੱਚ ਇਸ ਸਮੇਂ ਕਟਿੰਗ, ਟੇਲਰਿੰਗ, ਕੰਪਿਊਟਰ, ਬਿਊਟੀਸ਼ਨ ਅਤੇ ਹੈਲਥ ਕੇਅਰ ਦੇ 6 ਮਹੀਨੇ ਦੇ ਕੋਰਸ ਕਰਵਾਏ ਜਾ ਰਹੇ ਹਨ। ਅੱਜ ਜਿੱਥੇ ਇਸ ਵਰ੍ਹੇ ਦੇ ਕੋਰਸਾਂ ਦੀ ਆਰੰਭਤਾ ਕੀਤੀ ਗਈ ਹੈ ਉੱਥੇ ਹੀ ਨਰਸਿੰਗ ਦਾ ਨਵਾਂ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ। ਕੋਰਸਾਂ ਲਈ ਦਾਖਲੇ ਦੀ ਪ੍ਰਕ੍ਰਿਆ ਜਾਰੀ ਹੈ। ਲੋੜਵੰਦ ਲੜਕੀਆਂ ਸੈਂਟਰ ਦੇ ਮੈਨੇਜਰ ਜਾਂ ਹੈੱਡ ਟੀਚਰ ਨਾਲ ਸੰਪਰਕ ਕਰ ਸਕਦੀਆਂ ਹਨ। ਸਭਾ ਵਲੋਂ ਮੁੱਖ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਸਮਾਜ ਸੇਵਕ ਰਮਨ ਨਹਿਰਾ, ਗੁਰਦੀਪ ਸਿੰਘ ਤੁੱਲੀ ਆਪ ਆਗੂ, ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਗੁਰਦਿਆਲ ਸਿੰਘ ਭੁੱਲਾਰਾਈ ਸਾਬਕਾ ਚੇਅਰਮੈਨ ਬਲਾਕ ਸੰਮਤੀ, ਨਰਿੰਦਰ ਸੈਣੀ, ਸਾਹਿਬਜੀਤ ਸਾਬੀ, ਗੁਰਸ਼ਰਨ ਬਾਸੀ, ਮਨਦੀਪ ਬਾਸੀ, ਰਾਕੇਸ਼ ਕੋਛੜ, ਵਿੱਕੀ ਸਿੰਘ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਮੈਡਮ ਤਨੂੰ, ਮੈਡਮ ਆਸ਼ੂ ਬੱਗਾ, ਮੈਡਮ ਨਵਜੋਤ ਕੌਰ, ਮੈਨੇਜਰ ਜਗਜੀਤ ਸੈਠ, ਰਾਜਕੁਮਾਰ ਬਸਰਾ, ਅਮਰਿੰਦਰ ਸਿੰਘ, ਮੁਸਕਾਨ, ਅਮਨਜੋਤ, ਕੋਮਲ, ਪਰਵੀਨ ਕੌਰ, ਮੇਘਾ, ਉਪਿੰਦਰ ਕੌਰ, ਮਨੀਸ਼ਾ, ਮਮਤਾ, ਤਾਨੀਆ, ਮੀਨਾਕਸੀ, ਪਿ੍ਰਆ, ਅੰਜਲੀ, ਜੋਤੀ ਰਾਣੀ, ਪਿ੍ਰਅੰਕਾ, ਮਨਰਾਜ, ਜਯੋਤੀ, ਰਜਨੀ, ਭਾਵਨਾ, ਕਾਮਨੀ, ਕਮਲਜੀਤ, ਸੰਦੀਪ, ਗੁਰਪ੍ਰੀਤ, ਰਮਨਦੀਪ, ਹਰਪ੍ਰੀਤ, ਕਾਜਲ, ਰਾਧਿਕਾ, ਪਿ੍ਰਆ, ਤਮੰਨਾ, ਨਿਸ਼ਾ, ਭੂਮੀ, ਸਕੀਨਾ, ਸਲੋਨੀ, ਕਿਰਨ, ਸੋਨੀਆ, ਆਫਰੀਨ, ਸੰਦੀਪ, ਜਯੋਤੀ, ਖੁਸ਼ੀ ਰਾਣਾ, ਅੰਜਨਾ, ਸਲੋਨੀ , ਰਮਨ, ਰਿੰਪਲ, ਗਗਨਦੀਪ, ਰਜਿੰਦਰ, ਕਸ਼ਿਸ਼ ਆਦਿ ਹਾਜ਼ਰ ਸਨ।