ਔਰਤਾਂ ਦੇ ਪ੍ਰਾਈਵੇਟ ਕੰਪਨੀਆਂ ਦੇ ਕਰਜਾ ਮੁਕਤੀ ਅੰਦੋਲਨ ਨੂੰ ਮਾਫੀ ਤੱਕ ਜਾਰੀ ਰੱਖਿਆ ਜਾਵੇਗਾ। -ਚੌਹਾਨ

0
45

ਮਾਨਸਾ-13 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ) –  ਵੱਖ ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਸੈਲਫ ਹੈਲਪ ਗਰੁੱਪ ਤਹਿਤ ਰੁਜ਼ਗਾਰ ਦੇ ਨਾਂ ਹੇਠ ਔਰਤਾਂ ਨੂੰ ਦਿੱਤੇ ਕਰਜਿਆ ਸਬੰਧੀ ਕਰੋਨਾ ਵਾਇਰਸ ਮਹਾਮਾਰੀ ਸੰਕਟ ਸਮੇਂ ਔਰਤਾਂ ਕਰਜੇ ਦੀਆਂ ਕਿਸਤਾ ਮੋੜਣ ਤੋਂ ਅਸਮਰੱਥ ਹਨ ਤੇ ਕੰਪਨੀਆਂ ਦੇ ਕਰੇਦਿਆ/ਮਸਟੰਡਿਆ ਵੱਲੋਂ ਸਰੇਆਮ ਧਮਕੀਆ ਦਿੱਤੀਆ ਜਾ ਰਹੀਆਂ ਹਨ ਤੇ ਆਰ ਬੀ ਆਈ ਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿਨਾਂ ਨੂੰ ਰੋਕਣ ਲਈ ਜਿਲਾ ਪ੍ਰਸ਼ਾਸਨ ਸਖਤੀ ਨਾਲ ਹੁਕਮਾਂ ਨੂੰ ਲਾਗੂ ਕੀਤਾ ਜਾਵੇ। ਜਿਲਾ ਸਕੱਤਰ ਕਾਮਰੇਡ ਸੀਤਾ ਰਾਮ ਗੋਬਿੰਦਪੁਰਾ ਦੀ ਅਗਵਾਈ ਹੇਠ ਬੁਢਲਾਡਾ ਪਿੰਡ ਵਿਖੇ ਕਰਜਾ ਪੀੜਤ ਔਰਤਾਂ ਦੀ ਕਰਜਾ ਮੁਕਤੀ ਅੰਦੋਲਨ ਤਹਿਤ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕ੍ਰਿਸਨ ਚੌਹਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਜੇਕਰ ਸਰਮਾਏਦਾਰ ਘਰਾਣਿਆਂ ਦੇ ਕਰਜਿਆ ਤੇ ਲੀਕ ਮਾਰ ਸਕਦੀ ਹੈ ਤਾਂ ਇਹਨਾਂ ਦੇ ਕਰਜਿਆ ਨੂੰ ਵੀ ਮੁਆਫ ਕੀਤਾ ਜਾਵੇ ਜਾਂ ਇਹ ਕਰਜਾ ਆਪਣੇ ਮੋਡਿਆ ਤੇ ਲਵੇ। ਕਰਜੇ ਦੀਆਂ ਕਿਸਤਾ ਭਰਾਉਣ ਸਬੰਧੀ ਤੰਗ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਅਨੁਸਾਰ ਰੋਕਿਆ ਜਾਵੇ ਅਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਥੀ ਚੌਹਾਨ ਨੇ ਅਪੀਲ ਕਰਦਿਆਂ ਕਿਹਾ ਕਿ ਕਰਜਾ ਮੁਕਤੀ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ ਅਤੇ ਇਸ ਅੰਦੋਲਨ ਨੂੰ ਜਾਰੀ ਰੱਖਣ ਲਈ ਸੰਘਰਸ਼ ਵਿੱਚ ਸਹਿਯੋਗ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ ਪੰਧੇਰ, ਬੰਬੂ ਸਿੰਘ ਫੁਲੂਵਾਲਾ ਡੋਗਰਾ ਪੰਜਾਬ ਖੇਤ ਮਜ਼ਦੂਰ ਸਭਾ, ਚਿਮਨ ਲਾਲ ਕਾਕਾ ਟਰੇਡ ਯੂਨੀਅਨ ਬੁਢਲਾਡਾ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here