ਓਟ ਕਲੀਨਿਕ ਸਰਦੂਲਗੜ੍ਹ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ

0
25

ਮਾਨਸਾ 26 ਜੂਨ  (ਸਾਰਾ ਯਹਾ/ ਬਪਸ): ਪੰਜਾਬ ਅੰਦਰ ਨਸ਼ੇ ਦਾ ਪ੍ਰਕੋਪ ਦਿਨੋਂ ਦਿਨ ਵਧ ਰਿਹਾ ਹੈ। ਜਿਸ ਵਿੱਚ ਪੰਜਾਬ ਦੀ ਜਵਾਨੀ ਤੇ ਸਭ ਤੋਂ ਵੱਧ ਪ੍ਰਭਾਵ ਪੈ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਲਗਾਤਾਰ ਇਸ ਸਬੰਧੀ ਜਾਗਰੂਕਤਾ ਮੁਹਿੰਮਾਂ ਚਲਾ ਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸੰਦੇਸ਼ ਦੇ ਰਹੀ ਰਹੇ ਹਨ। ਪਰ ਫਿਰ ਵੀ ਕਿਤੇ ਨਾ ਕਿਤੇ ਇਸ ਦਾ ਅਸਰ ਫਿੱਕਾ ਹੀ ਨਜ਼ਰ ਆ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਨਸ਼ਾਖੋਰੀ ਅਤੇ ਨਸ਼ਾ ਤਸਕਰੀ ਦਿਵਸ ਪੂਰੇ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਗਿਆ। ਇਸੇ ਤਹਿਤ ਸਬ ਡਿਵੀਜ਼ਨ ਹਸਪਤਾਲ ਸਰਦੂਲਗੜ੍ਹ ਵਿਖੇ ਓਟ ਕਲੀਨਿਕ ‘ਚ ਨਸ਼ਾ ਛੱਡਣ ਲਈ ਆ ਰਹੇ ਲੋਕਾਂ ਨੂੰ ਓਟ ਕਲੀਨਿਕ ਦੇ ਇੰਚਾਰਜ ਤੇ ਡਾ. ਕਮਲਜੀਤ ਸ਼ਰਮਾ ਵੱਲੋਂ ਉਨ੍ਹਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਟ ਕਲੀਨਿਕ ‘ਚ ਪਹਿਲਾਂ ਨਾਲੋਂ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਹੈ। ਇਨ੍ਹਾਂ ਮਰੀਜ਼ਾਂ ਵਿੱਚ ਉਹ ਮਰੀਜ਼ ਸ਼ਾਮਲ ਹਨ ਜਿਹੜੇ ਪਹਿਲਾਂ ਭੁੱਕੀ, ਅਫੀਮ ਜਾਂ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੇ ਆਦੀ ਸਨ। ਅਸੀਂ ਕਾਮਨਾ ਕਰਦੇ ਹਾਂ ਕਿ ਇਹ ਮਰੀਜ਼ ਓਟ ਕਲੀਨਿਕ ਤੋਂ ਮਿਲ ਰਹੀ ਦਵਾਈ ਨਾਲ ਪੂਰੀ ਤਰ੍ਹਾਂ ਨਸ਼ੇ ਤੋਂ ਦੂਰ ਹੋ ਜਾਣਗੇ। ਇਸ ਮੌਕੇ ਤੇ ਡਾ. ਰਮਨਦੀਪ ਸਿੰਘ, ਪ੍ਰਦੀਪ ਕੁਮਾਰ ਸਿੰਗਲਾ, ਸ਼ਰਨਜੀਤ ਕੌਰ, ਪਵਨ ਕੁਮਾਰ, ਹਰਜਿੰਦਰ ਕੌਰ, ਗਜ਼ਲਦੀਪ ਕੌਰ ਹਾਜ਼ਰ ਸਨ।

NO COMMENTS