*ਐੱਸ.ਐੱਸ.ਪੀ ਦਫਤਰ ਦੇ ਕਰਮਚਾਰੀਆਂ ਨੇ ਮਾਨਸਾ ਕੈਂਚੀਆਂ ਵਿਖੇ ਲਗਾਇਆ ਬਰੈੱਡ-ਪਕੋੜਿਆਂ ਦਾ ਲੰਗਰ*

0
123

ਮਾਨਸਾ 14 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਸ਼ਹਿਰ ਦੇ ਕੈਂਚੀਆਂ ਚੋਂਕ ਵਿਖੇ ਮਕਰ ਸਕਰਾਂਤੀ ਦੇ ਮੌਕੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖ ਕੇ ਅਤੇ ਗੁਰੂਆਂ-ਪੀਰਾਂ ਵੱਲੋਂ ਦਿੱਤੇ ਗਏ ਸੰਦੇਸ਼ ਨੂੰ ਲੈ ਕੇ ਐੱਸ.ਐੱਸ.ਪੀ ਡਾ: ਨਾਨਕ ਸਿੰਘ ਮਾਨਸਾ ਦੀ ਅਗਵਾਈ ਵਿੱਚ ਜਿਲ੍ਹਾ ਪੁਲਿਸ ਦਫਤਰ ਦੇ ਕਰਮਚਾਰੀਆਂ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਲੰਗਰ ਭੰਡਾਰੇ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਬਰੈੱਡ-ਪਕੋੜਿਆਂ, ਬਿਸਕੁੱਟ, ਰਸ ਅਤੇ ਕੜਾਹ ਪ੍ਰਸ਼ਾਦ ਲੰਗਰ ਛਕਾਇਆ ਅਤੇ ਇੱਕ-ਦੂਜੇ ਨੂੰ ਮਕਰ ਸਕਰਾਂਤੀ ਦੀ ਵਧਾਈ ਦਿੱਤੀ। ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਮਕਰ ਸਕਰਾਂਤੀ ਦਾ ਪਵਿੱਤਰ ਦਿਹਾੜਾ ਅਸੀਂ ਮਨਾਉਂਦੇ ਹਾਂ।

ਗੁਰੂਆਂ-ਪੀਰਾਂ ਨੇ ਸਾਨੂੰ ਬੁਰਾਈ ਛੱਡ ਕੇ ਸੱਚ ਦੇ ਮਾਰਗ ਤੇ ਚੱਲਣ ਲਈ ਕਿਹਾ ਹੈ। ਮਨ ਦੇ ਧਾਰਮਿਕ ਹੋਣ, ਮਾਨਵਤਾ ਦੀ ਸੇਵਾ ਕਰਨ ਅਤੇ ਊਚ-ਨੀਚ ਖਤਮ ਕਰਨ ਦਾ ਸੁਨੇਹਾ ਦਿੱਤਾ ਹੈ। ਇਸੇ ਸੰਕਲਪ ਨਾਲ ਅਸੀਂ ਮਕਰ ਸਕਰਾਂਤੀ ਦਾ ਪਵਿੱਤਰ ਦਿਹਾੜਾ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਡਿਊਟੀ ਦੇ ਨਾਲ-ਨਾਲ ਸ਼ੋਸ਼ਲ ਕੰਮ ਵੀ ਕਰਦੇ ਹਾਂ। ਇਸ ਲੰਗਰ ਵਿੱਚ ਸਵੇਰ ਤੋਂ ਸ਼ਾਮ ਤੱਕ ਆਮ ਲੋਕਾਂ ਅਤੇ ਰਾਹਗੀਰਾਂ ਦੀ ਭੀੜ ਜੁੜੀ ਰਹੀ। ਇਸ ਮੌਕੇ ਓ.ਐੱਸ.ਆਈ ਰਾਜਵਿੰਦਰ ਸਿੰਘ, ਐੱਮ.ਟੀ.ਓ ਬਹਾਲ ਸਿੰਘ, ਅਕਾਊਂਟੈਂਟ ਰਾਜਦੀਪ ਸਿੰਘ, ਵਕੀਲ ਸਿੰਘ, ਰੀਡਰ ਗੁਰਤੇਜ ਸਿੰਘ, ਐੱਮ.ਐੱਸ.ਕੇ ਹਰਦੀਪ ਸਿੰਘ, ਏ.ਐੱਸ.ਆਈ ਪਰਮਜੀਤ ਸਿੰਘ, ਏ.ਐੱਸ.ਆਈ ਕੁਲਵੰਤ ਸਿੰਘ, ਐੱਚ.ਸੀ ਬਾਵਾ, ਰਣਜੀਤ ਸਿੰਘ ਕੋਟਧਰਮੂ, ਗੁਰਮੇਲ ਸਿੰਘ ਬਹਿਣੀਵਾਲ, ਗੁਰਤੇਜ ਸਿੰਘ ਠੂਠਿਆਂਵਾਲੀ, ਮੁਨਸ਼ੀ ਗਮਦੂਰ ਸਿੰਘ, ਸਟੈਨੋ ਸੁਖਵਿੰਦਰ ਸਿੰਘ, ਪਾਲ ਸਿੰਘ ਰੀਡਰ, ਹੌਲਦਾਰ ਬੇਅੰਤ ਕੌਰ, ਏ.ਐੱਸ.ਆਈ ਹਰਜੀਤ ਕੌਰ, ਹੌਲਦਾਰ ਜਗਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮ ਮੌਜੂਦ ਸਨ।

NO COMMENTS