ਮਾਨਸਾ 9,ਸਤੰਬਰ (ਸਾਰਾ ਯਹਾ, ਬੀਰਬਲ ਸਿੰਘ ਧਾਲੀਵਾਲ) :ਮਾਨਸਾ ਤੋਂ ਨੇੜਲੇ ਪਿੰਡ ਮੂਸਾ ਵਿੱਚ ਇੱਕ ਬਹੁਤ ਹੀ ਗ਼ਰੀਬ ਲੋੜਵੰਦ ਔਰਤ ਜੋ ਬੇਘਰ ਸੀ। ਉਸ ਕੋਲ ਆਪਣਾ ਘਰ ਨਹੀਂ ਸੀ ਉਸ ਨੂੰ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਘਰ ਬਣਾ ਕੇ ਦਿੱਤਾ ਗਿਆ ।ਇਸ ਘਰ ਲਈ ਸੱਤਰ ਹਜ਼ਾਰ ਰੁਪਏ ਦੀ ਸੇਵਾ ਨਿਊਜ਼ੀਲੈਂਡ ਤੋਂ ਹੈਰੀ ਅਤੇ ਲਖਵੀਰ ਸਿੰਘ ਲੱਕੀ ਵੱਲੋਂ ਕੀਤੀ ਗਈਲ 67 ਹਜ਼ਾਰ ਰੁਪਏ ਦੀ ਸੇਵਾ ਨਰਿੰਦਰ ਸਿੱਧੂ ਅਮਰੀਕਾ ,ਮਨਦੀਪ ਸਿੰਘ ਭਲੇਰੀਆਂ ,ਅਵਿਨਾਸ਼ ਕੁਮਾਰ ,ਅਹੁਦੇਦਾਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਭੁੱਚੋ ਵੱਲੋਂ ਕੀਤੀ ਗਈ! ਇਸ ਘਰ ਨੂੰ ਤਿਆਰ ਕਰਨ ਲਈ ਸੱਤ ਮਿਸਤਰੀਆ ਅਤੇ ਚਾਲੀ ਸੇਵਾਦਾਰਾਂ ਦੀ ਸੇਵਾ ਡੇਰਾ ਸੱਚਾ ਸੌਦਾ ਸਿਰਸਾ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਜਿਨ੍ਹਾਂ ਵੱਲੋਂ ਪੂਰਾ ਮਕਾਨ ਇੱਕ ਦਿਨ ਵਿੱਚ ਬਣਾ ਕੇ ਤਿਆਰ ਕਰ ਕੇ ਪਰਿਵਾਰ ਨੂੰ ਸੌਂਪਿਆ ਗਿਆ ਜਾਣਕਾਰੀ ਦਿੰਦਿਆਂ ਬੀਰਬਲ ਧਾਲੀਵਾਲ ਨੇ ਦੱਸਿਆ ਕਿ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਡੇਰਾ ਪ੍ਰੇਮੀਆਂ ਦੇ ਸਹਿਯੋਗ ਸਦਕਾ ਇਸ ਬੇਘਰ ਮਾਤਾ ਨੂੰ ਘਰ ਬਣਾਕੇ ਦਿੱਤਾ ਗਿਆ ਗੋਸ਼ੀ ਕੌਰ ਪੁੱਤਰੀ ਬੁੱਕਣ ਸਿੰਘ ਜੋ ਦਲਿਤ ਪਰਿਵਾਰ ਨਾਲ ਸਬੰਧਿਤ ਹੈ ਬੋਲ ਅਤੇ ਸੁਣ ਨਹੀਂ ਸਕਦੀ ਕੋਲ ਆਪਣਾ ਘਰ ਨਹੀਂ ਸੀ ਤਾਂ ਇਸ ਮਾਤਾ ਨੂੰ ਇੱਕ ਘਰ ਬਣਾਕੇ ਦਿੱਤਾ ਗਿਆ ।