
ਫਗਵਾੜਾ 15 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਪੰਚਾਇਤੀ ਚੋਣਾਂ ਦੀ ਤਰੀਕ 15 ਅਕਤੂਬਰ ਨਜਦੀਰ ਆਉਣ ਦੇ ਨਾਲ ਹੀ ਪੇਂਡੂ ਇਲਾਕਿਆਂ ‘ਚ ਚੋਣ ਪ੍ਰਚਾਰ ਮੁਹਿਮ ਵੀ ਸਿਖਰਾਂ ਤੇ ਪਹੁੰਚ ਗਈ ਹੈ। ਪਿੰਡ ਪਾਂਸ਼ਟਾ ਜੋ ਕਿ ਇਸ ਵਾਰ ਐਸ.ਸੀ. ਮਹਿਲਾ ਸਰਪੰਚ ਲਈ ਰਿਜਰਵ ਐਲਾਨਿਆ ਗਿਆ ਹੈ, ਇਸ ਪਿੰਡ ਵਿਚ ਸਰਪੰਚੀ ਦਾ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਤੌਰ ਤੇ ਪਾਸ਼ਟਾ ‘ਚ ਤਿੰਨ ਉੱਮੀਦਵਾਰ ਬਲਜੀਤ ਕੌਰ, ਰਜਵਿੰਦਰ ਕੌਰ ਤੇ ਕੁਲਵੰਤ ਕੌਰ ਕਾਂਤਾ ਮੈਦਾਨ ਵਿਚ ਨਿੱਤਰੇ ਹੋਏ ਹਨ। ਤਿੰਨੇ ਹੀ ਉੱਮੀਦਵਾਰਾਂ ਵਲੋਂ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੋਟਰ ਵੀ ਤਿੰਨਾ ਹੀ ਉੱਮੀਦਵਾਰਾਂ ਨੂੰ ਵੋਟ ਪਾਉਣ ਦਾ ਭਰੋਸਾ ਦੇ ਰਹੇ ਹਨ। ਪਰ ਅਸਲ ਤਸਵੀਰ ਤਾਂ 15 ਅਕਤੂਬਰ ਦੀ ਸ਼ਾਮ ਨੂੰ ਵੋਟਾਂ ਦੀ ਗਿਣਤੀ ਸਮੇਂ ਹੀ ਸਪਸ਼ਟ ਹੋ ਸਕੇਗੀ। ਜੇਕਰ ਸਰਪੰਚੀ ਦੇ ਉੱਮੀਦਵਾਰਾਂ ਦੇ ਸਮਾਜਿਕ ਰਸੂਖ ਵੱਲ ਝਾਤ ਮਾਰੀਏ ਤਾਂ ਤਿੰਨੇ ਹੀ ਉੱਮੀਦਵਾਰ ਜਿੱਤਣ ਦੀ ਯੋਗਦਾ ਰੱਖਦੇ ਹਨ। ਬਲਜੀਤ ਕੌਰ ਦਾ ਚੋਣ ਨਿਸ਼ਾਨ ਟੇਬਲ ਫੈਨ, ਰਜਵਿੰਦਰ ਕੌਰ ਦਾ ਚੋਣ ਨਿਸ਼ਾਨ ਲੈਪਟਾਪ ਅਤੇ ਕੁਲਵੰਤ ਕੌਰ ਕਾਂਤਾ ਦਾ ਚੋਣ ਨਿਸ਼ਾਨ ਬਾਲਟੀ ਹੈ।
