ਮਾਨਸਾ, 5 ਅਗਸਤ (ਸਾਰਾ ਯਹਾ, ਜੋਨੀ ਜਿੰਦਲ) : ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ-ਕਮ-ਚੇਅਰਮੈਨ, ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਸ੍ਰੀ ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਐਸ.ਸੀ. ਅਤੇ ਬੀ.ਸੀ. ਕਾਰਪੋਰੇਸ਼ਨ ਵਿਖੇ ਕਰਜ਼ਾ ਲੈਣ ਲਈ ਵੱਖ-ਵੱਖ ਮੱਦਾਂ ਅਧੀਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਵਿਖੇ ਯੋਗ ਦਰਖ਼ਾਸਤਕਰਤਾਵਾਂ ਮਨਜ਼ੂਰੀ ਦਿੱਤੀ ਗਈ ਹੈ। ਐਸ.ਸੀ. ਕਾਰਪੋਰੇਸ਼ਨ, ਮਾਨਸਾ ਦੀਆਂ ਬੀ.ਟੀ.ਸੀ. ਸਕੀਮ ਅਧੀਨ ਕੁੱਲ 10 ਦਰਖ਼ਾਸਤਾਂ ਦੀ 9,90,000/- ਰੁਪਏ ਦੇ ਕਰਜ਼ੇ ਲਈ ਅਤੇ ਸਿੱਧਾ ਕਰਜ਼ਾ ਸਕੀਮ ਅਧੀਨ ਕੁੱਲ 6 ਦਰਖ਼ਾਸਤਾਂ ਦੀ 10,80,000/- ਰੁਪਏ ਦੀ ਮਨਜ਼ੂਰੀ ਦਿੱਤੀ ਗਈ ਅਤੇ ਬੀ.ਸੀ. ਕਾਰਪੋਰੇਸ਼ਨ ਦੀਆਂ ਐਨ.ਬੀ.ਸੀ.ਐਫ.ਡੀ.ਸੀ. ਸਕੀਮ ਅਧੀਨ ਕੁੱਲ 25 ਅਰਜ਼ੀਆਂ ਜਿਸ ਦੀ ਰਕਮ 48,00000/- ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਗਿਆ ਹੈ। ਕਮੇਟੀ ਵਿਚ ਜ਼ਿਲ੍ਹਾ ਮੈਨੇਜ਼ਰ ਐਸ.ਸੀ. ਕਾਰਪੋਰੇਸ਼ਨ ਕਮਲਪ੍ਰੀਤ ਸਿੰਘ, ਜ਼ਿਲ੍ਹਾ ਫੀਲਡ ਅਫ਼ਸਰ ਬੀ.ਸੀ. ਕਾਰਪੋਰੇਸ਼ਨ ਕਰਮਜੀਤ ਸਿੰਘ, ਐਨ.ਜੀ.ਓ. ਮੈਂਬਰ ਡਾ. ਰੁਪਿੰਦਰ ਸ਼ਰਮਾ ਅਤੇ ਬਾਕੀ ਮੈਂਬਰ ਸਾਹਿਬਾਨਾਂ ਦੀ ਸਹਿਮਤੀ ਨਾਲ ਕਰਜ਼ਾ ਕੇਸ ਪ੍ਰਵਾਨ ਕੀਤੇ ਗਏ।