
ਮਾਨਸਾ, 01 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਭਾਰਤੀ ਸਟੇਟ ਬੈਂਕ ਦੇ ਰੀਜ਼ਨਲ ਵਪਾਰ ਦਫਤਰ, ਬਠਿੰਡਾ ਵੱਲੋ ‘ਕਾਰਪੋਰੇਟ ਸ਼ੋਸਲ ਰਿਸਪੋਨਸੀਬਲਿਟੀ’ (ਸੀ.ਐਸ.ਆਰ) ਦੀ ਯੋਜਨਾ ਤਹਿਤ ਮਾਨਸਾ ਦੇ ਨਾਲ ਲੱਗਦੇ ਪਿੰਡ ਜਵਾਹਰਕੇ ਵਿੱਚ ਛੋਟੇ ਬੱਚਿਆਂ ਲਈ ਬਣੇ ਆਂਗਣਵਾੜੀ ਸੈਂਟਰ ਨੂੰ ਨਵੀਂ ਦਿਖ ਦਿੱਤੀ ਗਈ ਹੈ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਨੇ ਕੀਤਾ।
ਰੀਜਨਲ ਮੈਨੇਜਰ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਬੈਂਕ ਵੱਲੋ ਆਂਗਣਵਾੜੀ ਸੈਂਟਰ ਦੇ ਕਮਰੇ ਦੀ ਰਿਪੇਅਰ ਕਰਵਾ ਕੇ ਇਸ ਨੂੰ ਨਵੀਂ ਦਿਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੈਂਕ ਵੱਲੋਂ ਛੋਟੇ ਬੱਚਿਆਂ ਦੇ ਬੈਠਣ ਲਈ ਕੁਰਸੀਆਂ ਤੋ ਇਲਾਵਾ ਪੱਖੇ ਅਤੇ ਖਿਡੌਣੇ ਵੀ ਭੇਂਟ ਕੀਤੇ ਗਏ।
