ਮਾਨਸਾ 28 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸੰਗਰੂਰ ਵਿਖੇ ਤਾਇਨਾਤ ਪੰਜਾਬ ਪੁਲਸ ਦੇ ਐੱਸ.ਪੀ ਕਰਨਵੀਰ ਸਿੰਘ ਦੇ ਖ਼ਿਲਾਫ਼ ਦਰਜ ਹੋਇਆ ਰਿਸ਼ਵਤ ਕੇਸ ਚ ਨਵਾਂ ਮੋੜ ਲੈ ਗਿਆ। ਐੱਸ.ਐੱਸ.ਪੀ ਮਨਦੀਪ ਸਿੰਘ ਨੇ ਪਿਛਲੇ ਦਿਨੀਂ ਐਸਪੀ ਅਤੇ ਉਸ ਦੇ ਰੀਡਰ ਤੇ ਰਿਸ਼ਵਤ ਲੈਣ ਦਾ ਮਾਮਲਾ ਦਰਜ ਕਰਵਾਇਆ ਸੀ ਰਿਸ਼ਵਤ ਲੈਂਦਿਆਂ ਨੂੰ ਕਾਬੂ ਕਰਨ ਦਾ ਦਾਅਵਾ ਕਰਕੇ ਉਨ੍ਹਾਂ ਖਿਲਾਫ ਪੁਲਸ ਕਾਰਵਾਈ ਸ਼ੁਰੂ ਕੀਤੀ ਸੀ। ਪਰ ਹੁਣ ਮੁਦਈ ਧਿਰ ਹਾਈ ਕੋਰਟ ਪਹੁੰਚ ਗਈ ਹੈ ਮੁਦਈ ਧਿਰ ਨੇ ਕਿਹਾ ਹੈ ਕਿ ਸਾਡੇ ਕੋਲੋਂ ਐਸਪੀ ਅਤੇ ਉਸ ਦੇ ਰੀਡਰ ਤੇ ਨਾ ਹੀ ਕਿਸੇ ਤਰ੍ਹਾਂ ਦੀ ਰਿਸ਼ਵਤ ਲੈਂਤੀ ਹੈ ਅਤੇ ਨਾ ਹੀ ਮੰਗ ਕੀਤੀ ਹੈ ।ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਸਾਨੂੰ ਸੀਆਈਏ ਸਟਾਫ ਨੇ ਲੱਡਾ ਕੋਠੀ ਲਿਜਾ ਕੇ ਡਰਾ ਧਮਕਾ ਕੇ ਕਾਗਜ਼ਾਂ ਉਪਰ ਸਾਈਨ ਕਰਵਾ ਲਏ। ਅਤੇ ਐੱਸ ਪੀ ਨੂੰ ਝੂਠੇ ਮਾਮਲੇ ਵਿਚ ਫਸਾ ਦਿੱਤਾ ਜੋ ਕਿ ਸਰਾਸਰ ਗਲਤ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐੱਸ ਪੀ ਜਾਂ ਉਸਦੇ ਰੀਡਰ ਖ਼ਿਲਾਫ਼ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਲਿਖਵਾਇਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ ।ਕਿ ਸਾਡੇ ਮੋਢੇ ਤੇ ਰੱਖ ਕੇ ਕਿਉਂ ਚਲਾਈ ਗਈ ਮੁਦਈ ਧਿਰ ਦੇ ਵਕੀਲ ਸੁਮਿਤ ਜੈਨ ਨੇ ਦੱਸਿਆ ਕਿ ਮੁਦਈ ਧਿਰ ਨੇ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ। ਮੁਦੱਈ ਧਿਰ ਦੇ ਇਸ ਰੁਖ ਤੋਂ ਬਾਅਦ ਐੱਸ ਐੱਸ ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਇਸ ਐਸ ਪੀ ਕਰਨਵੀਰ ਸਿੰਘ ਅਤੇ ਉਸ ਦੇ ਰੀਡਰ ਦੇ ਖ਼ਿਲਾਫ਼ ਕੀਤੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ; ਇਸ ਪੂਰੇ ਮਾਮਲੇ ਸਬੰਧੀ ਪੰਜਾਬ ਪੁਲਸ ਪਰਿਵਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਨੇ ਮੰਗ ਕੀਤੀ ਹੈ
ਕਿ ਇਸ ਦੀ ਕੇਸ ਵਿੱਚ ਬਲਰਾਜ ਸਿੰਘ ਅਤੇ ਉਸ ਦੇ ਰੀਡਰ ਖ਼ਿਲਾਫ਼ ਦਰਜ ਹੋਏ ਮੁਕੱਦਮੇ ਦੀ ਪਡ਼ਤਾਲ ਕੀਤੀ ਜਾਣੀ ਚਾਹੀਦੀ ਹੈ ।ਭੁਪਿੰਦਰ ਸਿੰਘ ਨੇ ਜ਼ਿਲ੍ਹੇ ਦੇ ਐੱਸਐੱਸਪੀ ਉੱਪਰ ਇਥੋਂ ਤਕ ਦੋਸ਼ ਲਗਾਏ ਹਨ ਕਿ ਐੱਸਐੱਸਪੀ ਲੋਕਸਭਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਦੀਆਂ ਨਜ਼ਰਾਂ ਵਿਚ ਇਕ ਚੰਗਾ ਅਫ਼ਸਰ ਬਣਨ ਦੀ ਖਾਤਰ ਆਪਣੀ ਕਥਿਤ ਈਮਾਨਦਾਰੀ ਦੀ ਮਿਸਾਲ ਪੇਸ਼ ਕਰਨ ਲਈ ਉਕਤ ਮੁਕੱਦਮੇ ਦਾ ਤਾਣਾ ਬਾਣਾ ਬੁਣਿਆ ਹੈ ।ਪਰ ਮੁਦਈ ਧਿਰ ਨੇ ਹਾਈ ਕੋਰਟ ਅਦਾਲਤ ਵਿੱਚ ਪਹੁੰਚ ਗਈ ਤਾਜ਼ਾ ਬਿਆਨ ਐੱਸ ਪੀ ਹੁਣ ਉਕਤ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਐੱਸਐੱਸਪੀ ਤੇ ਲੱਗੇ ਇਸ ਦੇ ਇਲਜ਼ਾਮਾਂ ਅਤੇ ਹਾਈ ਕੋਰਟ ਤੱਕ ਮੁਦਈ ਧਿਰ ਨੇ ਕੀਤੀ ਪਹੁੰਚ ਤੋਂ ਬਾਅਦ ਐੱਸਐੱਸਪੀ ਮਨਦੀਪ ਸਿੰਘ ਖ਼ਿਲਾਫ਼ ਕੋਈ ਕਾਰਵਾਈ ਵੀ ਹੁੰਦੀ ਹੈ ਜਾਂ ਨਹੀਂ। ਮੁਦਈ ਧਿਰ ਦੇ ਹਾਈਕੋਰਟ ਪਹੁੰਚਣ ਅਤੇ ਮਾਮਲਾ ਮੀਡੀਆ ਵਿੱਚ ਉਜਾਗਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਕੋਲ ਵੀ ਮਾਮਲਾ ਪਹੁੰਚ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਕੀ ਮੋੜ ਲੇੈਦਾ ਹੈ।