*ਐਸ. ਡੀ.ਕੇ. ਐਲ. ਡੀ. ਏ. ਵੀ. ਪਬਲਿਕ ਸਕੂਲ, ਮਾਨਸਾ* 

0
15

ਮਾਨਸਾ 26 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਐੱਸ. ਡੀ. ਕੇ. ਐਲ. ਡੀ. ਏ.  ਵੀ. ਪਬਲਿਕ ਸਕੂਲ ਮਾਨਸਾ ਦੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਣ ਅਤੇ ਬੋਲਣ ਦੀ ਕਲਾ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਕਲਾਸ ਐਲ. ਕੇ. ਜੀ. ਤੋਂ ਦੂਜੀ ਜਮਾਤ ਤੱਕ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਗਿਆ।  ਬੱਚਿਆਂ ਨੇ ਪ੍ਰੋਪਸ ਰਾਹੀਂ ਸਿੱਖਿਆਦਾਇਕ ਕਹਾਣੀਆਂ ਸੁਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

         ਅੱਜ ਦੇ ਯੁੱਗ ਵਿੱਚ ਕਹਾਣੀਆਂ ਦਾ ਮਹੱਤਵ ਬਹੁਤ ਜ਼ਿਆਦਾ ਹੋ ਗਿਆ ਹੈ, ਕਿਉਂਕਿ ਛੋਟੇ ਬੱਚੇ ਮੋਬਾਈਲ ਫੋਨ ਅਤੇ ਟੀ.ਵੀ.  ਵਿੱਚ ਆਪਣਾ ਬਚਪਨ ਬਰਬਾਦ ਕਰ ਰਹੇ ਹਨ । ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਹੁੰਦੇ ਹਨ।

        ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਹਾਣੀਆਂ ਕੇਵਲ ਮਨੋਰੰਜਨ ਹੀ ਨਹੀਂ, ਸਗੋਂ ਮਨ ਅਤੇ ਦਿਮਾਗ ਵਿੱਚ ਜਾਣਕਾਰੀ ਭਰਪੂਰ ਅਤੇ ਆਦਰਸ਼ਕ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦਾ ਇੱਕ ਸਰਲ ਮਾਧਿਅਮ ਵੀ ਹਨ।  ਉਨ੍ਹਾਂ ਨੇ ਸਾਰੇ ਪ੍ਰਤੀਯੋਗੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।  ਸਾਰੇ ਜੇਤੂਆਂ ਨੂੰ ਪ੍ਰਿੰਸੀਪਲ ਵੱਲੋਂ ਇਨਾਮ ਵੀ ਦਿੱਤੇ ਗਏ।

LEAVE A REPLY

Please enter your comment!
Please enter your name here