*ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ*

0
26

 ਮਾਨਸਾ 16 ਜੁਲਾਈ  (ਸਾਰਾ ਯਹਾਂ/ਵਿਨਾਇਕ ਸ਼ਰਮਾ)

         ਸਥਾਨਕ ਐਸਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਵਿਖੇ ਯੂਕੇਜੀ ਦੇ ਵਿਦਿਆਰਥੀਆਂ ਦੇ ਲਈ ਕਵਿਤਾ ਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਹਨਾਂ ਦੁਆਰਾ ਵੱਖ-ਵੱਖ ਵਿਸਿ਼ਆਂ ਉੱਤੇ ਕਵਿਤਾ ਉਚਾਰਣ ਕੀਤੀ ਗਈ। 

           ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਸਬੰਧਿਤ ਵਿਸ਼ਿਆਂ ਤੇ ਮੁਖੋਟਾ ,ਚਾਰਟ ਅਤੇ ਕਠਪੁਤਲੀ ਆਦਿ ਪਰੋਪਸ ਦਾ ਪ੍ਰਯੋਗ ਕੀਤਾ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੀ ਮਧੁਰ ਕਵਿਤਾਵਾਂ ਨਾਲ ਸਾਰਿਆਂ ਨੂੰ ਮੰਤਰ ਮੁਗਦ ਕਰ ਦਿੱਤਾ।   

           ਇਸ ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ ਰਿਹਾਨ ਅਤੇ ਦਿਲਸ਼ਾਨ, ਦੂਜਾ ਸਥਾਨ ਗੁਹਾਨ, ਸਿਆਨ, ਮਹਿਤਾਬ ਅਤੇ ਪਾਰਥ ਅਤੇ ਤੀਜਾ ਸਥਾਨ ਸਨੇਹਾ ਅਤੇ ਪ੍ਰਿਤੀਸ਼ੀਖਾ ਨੇ ਪ੍ਰਾਪਤ ਕੀਤਾ।

           ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਸਾਰੇ ਜੇਤੂਆਂ ਨੂੰ ਇਨਾਮ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਇਸੀ ਤਰ੍ਹਾਂ ਪ੍ਰਤਿਯੋਗਿਤਾ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here