ਮਾਨਸਾ,19 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਹਰਾਉਣ ਲਈ ‘ਮਿਸ਼ਨ ਫਤਿਹ’ ਤਹਿਤ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਨੇ ਆਮ ਲੋਕਾਂ ਨੂੰ ਜਾਗਰੂਕ ਕਰਨ ਹਿਤ ਯੁਵਕ ਸੇਵਾਵਾਂ ਵਿਭਾਗ ਅਧੀਨ ਆਉਂਦੇ ਕਲੱਬਾਂ ਅਤੇ ਕੌਮੀ ਸੇਵਾ ਯੋਜਨਾ ਯੂਨਿਟਾਂ ਦੇ ਵਲੰਟੀਅਰਾਂ ਨੂੰ ਮਿਸ਼ਨ ਫਤਿਹ ਬੈਜ ਲਗਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਐਸ.ਡੀ.ਐਮ. ਨੇ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਦੀ ਅਗਵਾਈ ਹੇਠ ਬੀਤੇ ਦਿਨਾਂ ’ਚ ਕੋਵਿਡ-19 ਮਹਾਂਮਾਰੀ ਦੇ ਚਲਦੇ ਹੋਏ ਲੋੜਵੰਦ ਲੋਕਾਂ ਨੂੰ ਰਾਸ਼ਨ, ਲੰਗਰ ਅਤੇ ਆਮ ਲੋਕਾਂ ਦੇ ਨਾਲ-ਨਾਲ ਅਨਾਜ ਮੰਡੀਆਂ ਵਿੱਚ ਕਿਸਾਨਾਂ ਤੇ ਕਾਮਿਆਂ ਨੂੰ ਮਾਸਕ ਵੰਡਣ ਦੀ ਸੇਵਾ ਬਦਲੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰਾਂ ਤੇ ਵਲੰਟੀਅਰਾਂ, ਯੂਥ ਕਲੱਬਾਂ ਤੇ ਸਮਾਜ ਸੇਵੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਸਹਾਇਕ ਡਾਇਰੈਕਟਰ ਮਾਨ ਦੀ ਸੁਚੱਜੀ ਨਿਰਦੇਸ਼ਨਾਂ ਤਹਿਤ ਹਰ ਇੱਕ ਕਲੱਬ ਤੇ ਕੌਮੀ ਸੇਵਾ ਯੋਜਨਾ ਵਲੰਟੀਅਰ ਸ਼ਲਾਘਾਯੋਗ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਵਲੰਟੀਅਰਾਂ ਦੇ ਬੈਜ ਲਗਾ ਕੇ ‘ਮਿਸ਼ਨ ਫਤਿਹ’ ਮੁਹਿੰਮ ਰਾਹੀ ਵਲੰਟੀਅਰ ਜਿੱਥੇ ਕੋਵਾ ਪੰਜਾਬ ਐਪ ਡਾਊਨਲੋਡ ਕਰਵਾਉਣਗੇ ਉੱਥੇ ਹੀ ਕਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਖਾਸ ਯੋਗਦਾਨ ਪਾਉਣਗੇ । ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਕੌਮੀ ਸੇਵਾ ਯੋਜਨਾ ਯੂਨਿਟਾਂ, ਕਲੱਬਾਂ ਤੇ ਵਲੰਟੀਅਰਾਂ ਨੇ 45 ਹਜ਼ਾਰ ਤੋਂ ਵਧੇਰੇ ਮਾਸਕ ਵੰਡਣ ਦੇ ਨਾਲ-ਨਾਲ ਲੰਗਰ ਵੰਡਿਆ ਅਤੇ ਅਨਾਜ ਮੰਡੀਆਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਕਰਕੇ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ । ਇਨ੍ਹਾਂ ਸਨਮਾਨਿਤ ਪ੍ਰੋਗਰਾਮ ਅਫਸਰਾਂ, ਕਲੱਬਾਂ ਤੇ ਸਮਾਜ ਸੇਵੀਆਂ ਵਿੱਚ ਪ੍ਰਿੰਸੀਪਲ ਹਰਵਿੰਦਰ ਕੁਮਾਰ, ਜਸਪਾਲ ਸਿੰਘ ਸਰਕਾਰੀ ਆਈ.ਟੀ.ਆਈ, ਮਾਸਟਰ ਬਲਜੀਤ ਸਿੰਘ ਅਕਲੀਆ, ਹਰਪ੍ਰੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਮੂਸਾ, ਪ੍ਰੋ. ਗੁਰਦੀਪ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ, ਪ੍ਰਿੰਸੀਪਲ ਅਮਨਦੀਪ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਭੀਖੀ, ਅਮਰ ਸਿੰਘ ਰਾਇਲ ਕਾਲਜ ਬੋੜਾਵਾਲ, ਪ੍ਰੋ. ਵੀਰਵੰਤੀ ਕੌਰ ਖਾਲਸਾ ਕਾਲਜ ਫਫੜੇ ਭਾਈਕੇ, ਭੁਪਿੰਦਰ ਢਿੱਲੋਂ ਵਿੱਦਿਆ ਮੰਦਿਰ ਮਾਨਸਾ, ਅਨੂ ਰਾਣੀ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਭੀਖੀ, ਕਰਮਜੀਤ ਕੌਰ ਮਾਨਸਾ, ਯਾਦਵਿੰਦਰ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ, ਰਾਜਿੰਦਰ ਕੁਮਾਰ ਗੁਰੂਕੁਲ ਉੱਭਾ, ਲੈਕ. ਸੁਰਿੰਦਰ ਕੌਰ ਫੱਤਾ ਮਾਲੋਕਾ, ਲੈਕ. ਯੋਗਿਤਾ ਜੋਸ਼ੀ, ਮਹਿੰਦਰਪਾਲ ਸਿੰਘ ਮਾਨਸਾ, ਦਿ ਗ੍ਰੇਟ ਥਿੰਕਰਜ਼ ਗਰੁੱਪ ਬੁਰਜ ਢਿੱਲਵਾਂ, ਨੇਕੀ ਫਾਊਂਡੇਸ਼ਨ ਬੁਢਲਾਡਾ, ਨੌਜਵਾਨ ਏਕਤਾ ਭਲਾਈ ਕਲੱਬ ਭਾਈ ਦੇਸਾ, ਮਾਤਾ ਖੀਵੀ ਯੁਵਕ ਭਲਾਈ ਕਲੱਬ ਲ਼ੜਕੀਆਂ ਅਕਲੀਆ, ਮਾਲਵਾ ਲੋਕ ਆਰਗੇਨਾਈਜੇਸ਼ਨ ਮਾਨਸਾ, ਯੁਵਕ ਸੇਵਾਵਾਂ ਕਲੱਬ ਭੁਪਾਲ, ਯੁਵਕ ਭਲਾਈ ਕਲੱਬ ਖੀਵਾ ਮੀਂਹਾ ਸਿੰਘ ਵਾਲਾ ਤੋਂ ਇਲਾਵਾ ਸਟੇਟ ਐਵਾਰਡ ਪ੍ਰਾਪਤ ਨਿਰਮਲ ਸਿੰਘ ਮੌਜੀਆ, ਜੱਗਾ ਸਿੰਘ ਅਲੀਸ਼ੇਰ ਕਲਾਂ, ਅਮਨਦੀਪ ਸਿੰਘ ਹੀਰਕੇ, ਰੁਚੀ ਸ਼ਰਮਾ, ਹਰਦੀਪ ਸਿੰਘ, ਸੰਦੀਪ ਸਿੰਘ ਕੁਮਾਰ ਆਦਿ ਸ਼ਾਮਲ ਸਨ ।