ਐਸ.ਡੀ.ਐਮ. ਮਾਨਸਾ ਨੇ ਪੀ.ਐਸ.ਡੀ.ਐਮ. ਅਧੀਨ ਚੱਲ ਰਹੇ ਹੁਨਰ ਕੇਂਦਰਾਂ ਦੇ ਸਿੱਖਿਆਰਥੀਆਂ ਨੂੰ ਵੰਡੀਆਂ ਕਿੱਟਾਂ ਅਤੇ ਸਰਟੀਫਿਕੇਟ

0
27

ਮਾਨਸਾ, 10 ਨਵੰਬਰ  (ਸਾਰਾ ਯਹਾ / ਮੁੱਖ ਸੰਪਾਦਕ): ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀਮਤੀ ਸਰਬਜੀਤ ਕੌਰ ਨੇ ਸਰਦੂਲਗੜ੍ਹ ਤਹਿਸੀਲ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਪੀ.ਐਮ.ਕੇ.ਵੀ.ਵਾਈ. (ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ)-2 ਸਕੀਮ ਤਹਿਤ ਬਾਬਾ ਬਹਾਲ ਦਾਸ ਐਕੂਕੇਸ਼ਨਲ ਅਤੇ ਵੋਕੇਸ਼ਨ ਟਰੇਨਿੰਗ ਸੈਂਟਰ ਦੁਆਰਾ ਪਿੰਡ ਦਾਨੇਵਾਲਾ ਅਤੇ ਬੀ.ਆਰ.ਐਮ. ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦੁਆਰਾ ਪਿੰਡ ਆਹਲੂਪੁਰ ਵਿਖੇ ਚਲਾਏ ਜਾ ਰਹੇ ਹੁਨਰ ਕੇਂਦਰਾਂ ਦਾ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਵੱਲੋਂ ਨਵੇਂ ਬੈਚਾਂ ਦੇ ਸਿੱਖਿਆਰਥੀਆਂ ਨੂੰ ਜਾਣ-ਪਛਾਣ (ਇੰਟਰੋਡਕਸ਼ਨ) ਕਿੱਟਾਂ ਅਤੇ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਹ ਹੁਨਰ ਕੋਰਸ ਨੌਜਵਾਨਾਂ ਲਈ ਨੌਕਰੀ ਤੇ ਰੋਜ਼ਗਾਰ ਪ੍ਰਾਪਤ ਕਰਨ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਰਹੇ ਹਨ।  ਇਸ ਮੌਕੇ ਬਲਾਕ ਮਿਸ਼ਨ ਮੈਨੇਜ਼ਰ ਮਨੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਜ਼ਿਲ੍ਹੇ ਵਿੱਚ ਡੀ.ਡੀ.ਯੂ-ਜੀ.ਕੇ.ਵਾਈ. (ਦੀਨਦਯਾਲ ਉਪਾਧਿਆਇ-ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ),

ਪੀ.ਐਮ.ਕੇ.ਵੀ.ਵਾਈ. ਅਤੇ ਐਨ.ਯੂ.ਐਲ.ਐਮ. (ਨੈਸ਼ਨਲ ਅਰਬਨ ਲੀਵਲੀਹੂਡ ਮਿਸ਼ਨ) ਸਕੀਮਾਂ ਅਧੀਨ ਹੁਨਰ ਟਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ। ਸਕੀਮਾਂ ਅਧੀਨ ਉਮੀਦਵਾਰਾਂ ਨੂੰ ਵਰਦੀ, ਕਿਤਾਬਾਂ ਅਤੇ ਆਣ-ਜਾਣ ਦਾ ਕਿਰਾਇਆ ਆਦਿ ਲਾਭ ਦਿੱਤੇ ਜਾਂਦੇ ਹਨ ਅਤੇ ਟ੍ਰੇਨਿੰਗ ਪੂਰੀ ਹੋਣ ਉਪਰੰਤ ਉਮੀਦਵਾਰਾਂ ਨੂੰ

ਨੌਕਰੀ ਤੇ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਮਾਨਸਾ ਵਿੱਚ ਵੱਖ-ਵੱਖ ਥਾਵਾਂ ’ਤੇ ਡੀ.ਡੀ.ਯੂ.-ਜੀ.ਕੇ.ਵਾਈ. ਦੇ ਤਿੰਨ ਅਤੇ ਪੀ.ਐਮ.ਕੇ.ਵੀ.ਵਾਈ. ਦੇ ਤਿੰਨ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਕਰੀਬ 600 ਸਿੱਖਿਆਰਥੀ ਟਰੇਨਿੰਗ ਪ੍ਰਾਪਤ ਕਰ ਰਹੇ ਹਨ।

LEAVE A REPLY

Please enter your comment!
Please enter your name here