*ਐਸ.ਡੀ.ਐਮ. ਫਗਵਾੜਾ ਨੂੰ ਮਿਲਿਆ ਜੇ.ਸੀ.ਟੀ. ਮਿਲ ਮਜਦੂਰਾਂ ਦਾ ਵਫਦ*

0
23

ਫਗਵਾੜਾ 7 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਜੇ.ਸੀ.ਟੀ. ਮਿਲ ਫਗਵਾੜਾ ਦੇ ਮਜਦੂਰ ਭਾਈਚਾਰੇ ਦਾ ਇਕ ਵਫਦ ਅੱਜ ਐਸ.ਡੀ.ਐਮ. ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਉਹਨਾਂ ਇਕ ਮੰਗ ਪੱਤਰ ਦਿੰਦਿਆਂ ਮਿਲ ਮਜਦੂਰਾਂ ਦੀਆਂ ਮੁਸ਼ਕਿਲਾਂ ਹਲ ਕਰਨ ਦੀ ਅਪੀਲ ਕੀਤੀ। ਉਹਨਾਂ ਦੇ ਨਾਲ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਸੈਣੀ ਵੀ ਮੌਜੂਦ ਸਨ। ਮਿਲ ਮਜਦੂਰਾਂ ਨੇ ਐਸ.ਡੀ.ਐਮ. ਨੂੰ ਦੱਸਿਆ ਕਿ ਮਿਲ ਮਾਲਕਾਂ ਦੀ ਲਾਪਰਵਾਹੀ ਦੇ ਚਲਦਿਆਂ ਕਪੜਾ ਮਿਲ ਭਾਰੀ ਕਰਜੇ ਹੇਠਾਂ ਅਤੇ ਤਾਲਾਬੰਦੀ ਦੀ ਕਗਾਰ ਤੇ ਪਹੁੰਚ ਚੁੱਕੀ ਹੈ। ਜਿਸ ਕਰਕੇ ਮਿਲ ‘ਚ ਕੰਮ ਕਰਦੇ ਕਰੀਬ 150 ਮਜਦੂਰਾਂ ਦਾ ਭਵਿੱਖ ਹਨ੍ਹੇਰੇ ਵਿਚ ਹੈ। ਮਿਲ ‘ਚ ਕੰਮ ਕਰਦੇ ਮਜਦੂਰਾਂ ਤੋਂ ਇਲਾਵਾ ਕਈ ਕਾਰਨਾਂ ਕਰਕੇ ਨੌਕਰੀ ਛੱਡ ਚੁੱਕੇ ਜਾਂ ਰਿਟਾਇਰਡ ਹੋ ਚੁੱਕੇ ਮਿਲ ਮਜਦੂਰਾਂ ਦੀ ਗਰੈਚੁਟੀ, ਓਵਰਟਾਇਮ, ਬੋਨਸ, ਪੀ.ਐਫ. ਦਾ ਪੈਸਾ ਮਿਲ ਪ੍ਰਬੰਧਕਾਂ ਵਲੋਂ ਅਦਾ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਇਕ ਮਹੀਨੇ ਤੱਕ ਮਿਲ ਦੇ ਗੇਟ ‘ਤੇ ਧਰਨਾ ਲਗਾਉਣ ਦੇ ਬਾਵਜੂਦ ਅਖਬਾਰੀ ਭਰੋਸਿਆਂ ਤੋਂ ਇਲਾਵਾ ਮਿਲ ਮਾਲਕਾਂ ਵਲੋਂ ਕੁੱਝ ਨਹੀਂ ਦਿੱਤਾ ਗਿਆ। ਗਰੀਬ ਮਿਲ ਮਜਦੂਰ ਆਰਥਕ ਤੰਗੀ ਦਾ ਸ਼ਿਕਾਰ ਹਨ। ਜਿਸ ਕਰਕੇ ਘਰਾਂ ਦਾ ਖਰਚਾ, ਬੱਚਿਆਂ ਦੀ ਪੜ੍ਹਾਈ ਅਤੇ ਬਿਮਾਰੀ ਦਾ ਇਲਾਜ ਕਰਵਾਉਣਾ ਮੁਸ਼ਕਿਲ ਹੈ। ਉਹਨਾਂ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਈ.ਐਸ.ਆਈ. ਦਾ ਪੈਸਾ ਵੀ ਜਮਾ ਨਹੀਂ ਕਰਵਾਇਆ ਗਿਆ। ਇਲਾਜ ਦੀ ਇਹ ਸੁਵਿਧਾ ਵੀ ਬੰਦ ਪਈ ਹੈ। ਮਿਲ ਦੇ ਅੰਦਰ ਬਣੀ ਸਹਿਕਾਰਤਾ ਸਭਾ ਵਲੋਂ ਮਜਦੂਰਾਂ ਨੂੰ ਆਪਣੇ ਬਚਤ ਖਾਤੇ ਵਿਚ ਜਮਾ ਪੈਸੇ ਵੀ ਨਹੀਂ ਦਿੱਤੇ ਜਾ ਰਹੇ। ਮਜਦੂਰ ਭਾਈਚਾਰੇ ਨੇ ਦੱਸਿਆ ਕਿ ਮਿਲ ਪ੍ਰਬੰਧਕਾਂ ਵਲੋਂ ਭਵਿੱਖ ਨਿਧੀ ਟਰੱਸਟ ਬਣਾਇਆ ਹੋਇਆ ਹੈ ਅਤੇ ਮਜਦੂਰਾਂ ਦੀ ਤਨਖਾਹ ਦਾ 12 ਫੀਸਦੀ ਉਸ ਵਿਚ ਜਮਾ ਹੁੰਦਾ ਹੈ ਅਤੇ ਇੰਨੀ ਹੀ ਰਕਮ ਮਿਲ ਵਲੋਂ ਜਮਾ ਹੁੰਦੀ ਹੈ। ਪਰ ਮਿਲ ਮਾਲਕਾਂ ਨੇ ਆਪਣੇ ਹਿੱਸੇ ਦੀ ਰਕਮ ਜਮਾ ਨਹੀਂ ਕੀਤੀ ਹੈ। ਜਿਸਦਾ ਕਰੋੜਾਂ ਰੁਪਇਆ ਵੀ ਮਾਲਕਾਂ ਵਲ ਬਕਾਇਆ ਹੈ। ਮਜਦੂਰਾਂ ਨੇ 6 ਦਸੰਬਰ 2023 ਨੂੰ ਇਸ ਸਬੰਧੀ ਸ਼ਿਕਾਇਤ ਨਿਧੀ ਆਯੁਕਤ ਜਲੰਧਰ ਨੂੰ ਦਿੱਤੀ ਸੀ। ਉਹਨਾਂ ਮੰਗ ਕੀਤੀ ਕਿ ਮਜਦੂਰਾਂ ਦਾ ਪੈਸਾ ਭਵਿੱਖ ਨਿਧੀ ਵਿਚ ਸੁਰੱਖਿਅਤ ਜਮਾ ਕਰਵਾਇਆ ਜਾਵੇ। ਮਿਲ ਦੇ ਸਹਾਇਕ ਪ੍ਰਬੰਧਕਾਂ ਉੱਪਰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਵੀ ਮੰਗ ਪੱਤਰ ਵਿਚ ਲਗਾਇਆ ਗਿਆ ਹੈ। ਮਜਦੂਰ ਭਾਈਚਾਰੇ ਨੇ ਆਪਣਾ ਹੱਕ ਮੰਗਣ ਦੇ ਬਦਲੇ ਸਿਆਸੀ ਰਸੂਖ ਦੇ ਚਲਦਿਆਂ ਮਿਲ ਮਾਲਕਾਂ ਵਲੋਂ ਨੁਕਸਾਨ ਪਹੁੰਚਾਉਣ ਦਾ ਖਦਸ਼ਾ ਵੀ ਜਾਹਰ ਕੀਤਾ ਅਤੇ ਮਿਲ ਮਾਲਕਾਂ ਤੇ ਪ੍ਰਬੰਧਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਦੀ ਬੇਨਤੀ ਵੀ ਐਸ.ਡੀ.ਐਮ. ਫਗਵਾੜਾ ਨੂੰ ਕੀਤੀ ਹੈ। ਇਸ ਮੋਕੇ ਮੋਹਿਤ ਸ਼ਰਮਾ, ਰਾਮ ਕਿਸ਼ਨ, ਧਰਮਿੰਦਰ, ਦਵਿੰਦਰ, ਚੰਦਰ ਮੋਹਨ, ਰਾਜੇਸ਼ ਕੁਮਾਰ, ਪ੍ਰਦੀਪ ਸਿੰਘ, ਮਨੋਜ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here