
ਮਾਨਸਾ, 09 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)): ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਵੇਚਣ ਲਈ ਕੋੋਰੋੋਨਾਂ ਵਾਇਰਸ ਦੀ ਰੋੋਕਥਾਮ ਸਬੰਧੀ ਲੱਗੇ ਕਰਫਿਊ ਦੌੌਰਾਨ ਕੋੋਈ ਸਮੱਸਿਆ ਨਾ ਆਵੇ, ਇਸ ਲਈ ਉਹਨਾਂ ਵੱਲੋੋਂ ਅੱਜ ਪਿੰਡ ਭੈਣੀਬਾਘਾ ਵਿੱਚ ਜਾ ਕੇ ਕਿਸਾਨ ਆਗੂਆਂ ਅਤੇ ਕਿਸਾਨਾਂ ਨਾਲ ਕਿਸਾਨ ਸੱਥ ਬੁਲਾ ਕੇ ਆਉਣ ਵਾਲੀ ਕਣਕ ਦੀ ਖਰੀਦ ਸਬੰਧੀ ਉਹਨਾਂ ਪਾਸੋੋਂ ਸੁਝਾਓ ਲਏ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਕਣਕ ਦੀ ਖਰੀਦ ਸਬੰਧੀ ਆਪਣੇ ਸਾਰੇ ਸੁਝਾਓ ਦਿੱਤੇ ਅਤੇ ਕਿਹਾ ਕਿ ਫਰਸ਼ੀ ਕੰਡਿਆਂ ਰਾਹੀ ਕਣਕ ਦੀ ਖਰੀਦ ਦੀ ਆਗਿਆ ਦਿੱਤੀ ਜਾਵੇ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਬਹੁਤਾਂ ਸਮਾਂ ਨਹੀ ਰਹਿਣਾ ਪਵੇਗਾ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਨਹੀ ਹੋੋਵੇਗੀ ਅਤੇ ਇਸ ਨਾਲ ਆੜਤੀਆਂ ਵੱਲੋੋਂ ਆਪਣੀਆਂ ਵੱਡੀਆ ਢੇਰੀਆਂ ਲਗਾਈਆ ਜਾ ਸਕਣਗੀਆ। ਇਸ ਕਾਰਨ ਮੰਡੀ ਵਿੱਚ ਥਾਂ ਵੀ ਘੱਟ ਘਿਰੇਗੀ ਅਤੇ ਕਣਕ ਨੂੰ ਸਾਫ ਕਰਨ ਲਈ ਘੱਟ ਸਫਾਈ

ਮਸ਼ੀਨਾਂ ਦੀ ਲੋੋੜ ਪਵੇਗੀ। ਇਸਤੋੋਂ ਇਲਾਵਾ ਕਿਸਾਨ ਆਗੂਆਂ ਵੱਲੋ ਕਣਕ ਖਰੀਦ ਵਿੱਚ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿਸ਼ਵਵਿਆਪੀ ਕੋੋਰੋੋਨਾ ਵਾਇਰਸ ਦੀ ਸਮੱਸਿਆ ਦੌੌਰਾਨ ਉਨ੍ਹਾਂ ਵੱਲੋੋਂ ਪ੍ਰਸਾਸ਼ਨ ਦਾ ਪੂਰਾ ਸਾਥ ਦਿੱਤਾ ਜਾਵੇਗਾ। ਐਸ.ਐਸ.ਪੀ. ਨੇ ਦੱਸਿਆ ਗਿਆ ਕਿ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਉਹ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਰਾਹੀਂ ਮਾਨਯੋੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚਾਉਣਗੇ। ਇਸ ਸਮੇਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋੋਂ ਕਰਫਿਊ ਦੌੌਰਾਨ ਜੋੋ ਸਿਸਟਮ ਲਾਗੂ ਕੀਤਾ ਗਿਆ ਹੈ ਉਸ ਤੇ ਖੁਸ਼ੀ ਪ੍ਰਗਟਾਈ ਅਤੇ ਸਹਿਮਤੀ ਦਿੱਤੀ ਗਈ ਕਿ ਮਾਨਸਾ ਪੁਲਿਸ ਵੱਲੋੋਂ ਵਿਲੇਜ ਪੁਲਿਸ ਅਫਸਰ/ਪਿੰਡ ਵਾਈਜ ਕਮੇਟੀ ਸਕੀਮ ਪੂਰੀ ਤਰਾ ਕੰਮ ਕਰ ਰਹੀ ਹੈ ਅਤੇ ਉਹਨਾਂ ਵੱਲੋੋਂ ਇਸ ਸਕੀਮ ਨੂੰ ਜ਼ਿਲ੍ਹੇ ਅੰਦਰ ਇੰਨ ਬਿੰਨ ਲਾਗੂ ਕਰਨ ਲਈ ਡਾਕਟਰ ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਆਉਣ ਵਾਲੇ ਸੀਜ਼ਨ ਵਿੱਚ ਨਰਮੇ ਦੀ ਬਿਜਾਈ ਲਈ ਜਰੂਰੀ ਬੀਜ ਦੀ ਉਪਲੱਬਧਤਾ ਬਾਰੇ ਪ੍ਰਸਾਸ਼ਨ ਨੂੰ ਜਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ ਗਈ, ਜਿਸ ਤੇ ਐਸ.ਐਸ.ਪੀ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋੋਂ ਬੀਜਾਂ ਦੇ ਸਟਾਕ ਅਤੇ ਉਪਲੱਬਧਤਾਂ ਤੇ ਸਾਰੇ ਜਰੂਰੀ ਕਦਮ ਚੁੱਕੇ ਗਏ ਹਨ ਅਤੇ ਕੋੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਕਿਸਾਨ ਆਗੂਆ ਨੇ ਐਸ.ਐਸ.ਪੀ. ਮਾਨਸਾ ਵੱਲੋੋਂ ਕਿਸਾਨ ਸੱੱਥ ਬੁਲਾਉਣ ਸਬੰਧੀ ਧੰਨਵਾਦ ਕੀਤਾ। ਇਸ ਮੌਕੇ ਕਿਸਾਨ ਆਗੂ ਸ੍ਰੀ ਰੁਲਦੂ ਸਿੰਘ, ਸ੍ਰੀ ਰਾਮ ਸਿੰਘ ਭੈਣੀਬਾਘਾ, ਸ੍ਰੀ ਮਹਿੰਦਰ ਸਿੰਘ ਭੈਣੀਬਾਘਾ, ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋੋਕੇਟ, ਸ੍ਰੀ ਗੋੋਰਾ ਸਿੰਘ ਭੈਣੀਬਾਘਾ, ਐਡਵੋੋਕੇਟ ਹਰਪ੍ਰੀਤ ਸਿੰਘ ਭੈਣੀਬਾਘਾ, ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. ਮਾਨਸਾ ਅਤੇ ਏ.ਐਸ.ਆਈ. ਬਲਵੰਤ ਭੀਖੀ ਹਾਜ਼ਰ ਸਨ
