*ਐਸ.ਐਸ.ਪੀ ਮਾਨਸਾ ਵਲੋਂ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਬਾਜ਼ਾਰ ਅਤੇ ਦੁਕਾਨਾਂ ਨਾਲ ਸਬੰਧਤ ਸਾਹਮਣੇ ਲਿਆਦੀਆਂ ਸਮੱਸਿਆਵਾਂ ਨੂੰ ਸੁਣ ਕੇ ਜਲਦੀ ਹੱਲ ਕਰਨ ਦਾ ਦਿੱਤਾ ਗਿਆ ਭਰੋਸਾ*

0
158

ਮਾਨਸਾ,07—05—2021  (ਸਾਰਾ ਯਹਾਂ/ਬੀਰਬਲ ਧਾਲੀਵਾਲ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਆਰੰਭੀ
ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਵੱਖ ਵੱਖ ਕਿਸਾਨ ਤੇ ਭਰਾਤਰੀ ਜਥੇਬੰਦੀਆਂ, ਸੀ.ਪੀ.ਆਈ. ਅਤ ੇ
ਸੀ.ਪੀ.ਆਈ.(ਐੱਮ. ਐਲ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਥੇਬੰਦੀਆਂ ਦੇ
ਜਿਲਾਂ ਆਗੂਆਂ ਸ੍ਰੀ ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ, ਸ੍ਰੀ ਰਾਮ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ
(ਉਗਰਾਹਾਂ), ਸ੍ਰੀ ਮਹਿੰਦਰ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ (ਡਕ ੌਦਾ), ਸ੍ਰੀ ਮੇਜਰ ਸਿੰਘ ਦੂਲੋਵਾਲ
ਕਿਰਤੀ ਕਿਸਾਨ ਸਭਾ, ਸ੍ਰੀ ਟੇਕ ਸਿੰਘ ਚਕੇਰੀਆਂ ਭਾਰਤੀ ਕਿਸਾਨ ਯੂਨੀਅਨ(ਮਾਨਸਾ), ਐਡਵੋਕੇਟ ਬਲਵੀਰ ਕੌਰ
ਭਾਰਤੀ ਕਿਸਾਨ ਯੂਨੀਅਨ (ਡਕ ੌਦਾ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ਗਰੁੱਪ), ਸ੍ਰੀ ਕ੍ਰਿਸ਼ਨ ਚੌਹਾਨ
ਸੀ.ਪੀ.ਆਈ. ਪਾਰਟੀ, ਐਡਵੋਕੇਟ ਕੁਲਵਿੰਦਰ ਸਿੰਘ ਉਡਤ ਸੀ.ਪੀ.ਆਈ. (ਐਮ) ਪਾਰਟੀ, ਸ੍ਰੀ ਬਿੰਦਰ ਅਲਖ
ਸੀ.ਪੀ.ਆਈ. (ਐਮ.ਐਲ) ਪਾਰਟੀ ਆਦਿ ਤੋਂ ਇਲਾਵਾ ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. (ਅਪਰਾਧ
ਵਿਰੁੱਧ ਔਰਤਾਂ ਅਤੇ ਬੱਚੇ) ਮਾਨਸਾ ਹਾਜ਼ਰ ਹੋੲ ੇ।

ਮੀਟਿੰਗ ਦੀ ਸੁਰੂਆਤ ਕਰਦਿਆ ਐਸ.ਐਸ.ਪੀ. ਮਾਨਸਾ ਵੱਲੋਂ ਸਾਰੇ ਹਾਜ਼ਰੀਨ ਨੂੰ ਅਪੀਲ ਕੀਤੀ
ਗਈ ਕਿ ਕੋਰੋਨਾ ਮਹਾਂਮਾਰੀ ਦੇ ਤੇਜੀ ਨਾਲ ਹੋ ਰਹੇ ਪਸਾਰ ਕਾਰਨ ਹਾਲਾਤ ਗੰਭੀਰ ਹਨ, ਇਸ ਮਹਾਂਮਾਰੀ ਤੋਂ ਬਚਾਅ
ਲਈ ਸਾਰੇ ਆਗੂ ਸਰਕਾਰ ਅਤ ੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ। ਕੋਵਿਡ—19 ਸਬੰਧੀ ਸਰਕਾਰ ਵੱਲੋਂ ਜ਼ਾਰੀ
ਹਦਾਇਤਾਂ ਮਾਸਕ ਪਹਿਨਣਾ, ਆਰ.ਟੀ/ਪੀ.ਸੀ.ਆਰ ਟੈਸਟ ਅਤ ੇ ਟੀਕਾਕਰਨ ਕਰਵਾਉਣ ਲਈ ਸਾਰੇ ਕਿਸਾਨ
ਆਗੂਆ ਨੂੰ ਅੱਗੇ ਆ ਕੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ। ਉਨ੍ਹਾ ਦੱਸਿਆ ਕਿ
ਸ਼ੋਸ਼ਲ ਮੀਡੀਆ ਤੇ ਟੀਕਾਕਰਨ ਦਾ ਜੋ ਭਰਮ ਫੈਲਾਇਆ ਜਾ ਰਿਹਾ ਹੈ, ਉਸ ਨੂੰ ਦੂਰ ਕੀਤਾ ਜਾਵੇ ਅਤੇ ਜਨਤਾ ਨੂੰ
ਟੀਕਾਕਰਨ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਜਾਵੇ। ਹਾਜ਼ਰੀਨ ਮੋਹਤਬਰ ਵਿਅਕਤੀਆਂ ਵੱਲੋ ਯਕੀਨ
ਦਿਵਾਇਆ ਗਿਆ ਕਿ ਇਸ ਭਿਆਨਕ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਉਹ ਪ੍ਰਸ਼ਾਸਨ ਦਾ
ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਹਾਜ਼ਰੀਨ ਵਿਅਕਤੀਆਂ ਵੱਲੋਂ ਮੀਟਿੰਗ ਦੌਰਾਨ ਸੁਝਾਅ ਦਿੱਤਾ
ਗਿਆ ਕਿ ਪਿੰਡ ਖਿਆਲਾ ਵਿਖੇ ਜੋ ਸਰਕਾਰੀ ਹਸਪਤਾਲ ਹੈ, ਉਸਨੂੰ ਕੋਵਿਡ ਕੇਅਰ ਸੈਂਟਰ ਬਣਾਇਆ ਜਾਵੇ,
ਜਿਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸਤ ੋਂ
ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਜ਼ਾਰ ਦੀਆ ਦੁਕਾਨਾਂ ਖੋਲਣ ਅਤ ੇ ਆਮ ਗਰੀਬ ਰੇਹੜੀ ਵਾਲਿਆਂ ਨੂੰ
ਰੇਹੜੀ ਲਗਾਉਣ ਦੇਣ ਦੇ ਸਬੰਧ ਵਿੱਚ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਨੂੰ ਸੁਣ ਕੇ ਜਲਦੀ ਹੱਲ ਕਰਨ
ਦਾ ਭਰੋਸਾ ਦਿਵਾਇਆ ਗਿਆ।

LEAVE A REPLY

Please enter your comment!
Please enter your name here