*ਐਸ.ਐਸ.ਪੀ. ਨੇ ਤੰਦਰੁਸਤ ਹੋਏ ਵਿਅਕਤੀਆਂ ਨੂੰ ਓਕਸੀਮੀਟਰ ਵਾਪਸ ਕਰਨ ਦੀ ਕੀਤੀ ਅਪੀਲ*

0
51

ਮਾਨਸਾ, 29 ਅਪੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ): ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਕੋਵਿਡ—19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ।ਜਿਸ ਤਹਿਤ ਜਿਹੜੇ ਵਿਅਕਤੀ ਕੋਰੋਨਾ ਪਾਜਿ਼ਟਿਵ ਸਨ ਅਤੇ ਹੁਣ ਤੰਦਰੁਸਤ ਹੋ ਗਏ ਹਨ, ਉਹ ਓਕਸੀਮੀਟਰ ਜਿ਼ਲ੍ਹਾ ਪ੍ਰਸਾਸ਼ਨ ਨੂੰ ਵਾਪਸ ਕਰ ਦੇਣ, ਤਾਂ ਜੋ ਹੋਰ ਲੋੜਵੰਦ ਵਿਅਕਤੀਆਂ ਨੂੰ ਮੁਹੱਈਆ ਕਰਵਾ ਕੇ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋੋਰੋੋਨਾ ਮਹਾਂਮਾਰੀ ਦੇ ਤੇਜੀ ਨਾਲ ਪਸਾਰ ਹੋਣ ਕਾਰਨ ਜੋੋ ਕੋਰੋਨਾ ਮਹਾਂਮਾਰੀ ਦੇ ਪੌਜੇਟਿਵ ਮਰੀਜ ਹਨ, ਨੂੰ ਓਕਸੀਮੀਟਰਾਂ ਦੀ ਘਾਟ ਆ ਰਹੀ ਹੈ ਅਤੇ ਬਜਾਰ ਵਿੱਚ ਵੀ ਫਿਲਹਾਲ ਜਿ਼ਆਦਾ ਮਾਤਰਾ ਵਿੱਚ ਓਕਸੀਮੀਟਰ ਉਪਲਬੱਧ ਨਹੀ ਹਨ।  ਐਸ.ਐਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਮਾਨਸਾ ਪੁਲਿਸ ਵੱਲੋੋਂ 28 ਅਪੈ੍ਰਲ 2021 ਨੂੰ ਮਾਨਸਾ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ ਤੋੋਂ ਬਾਅਦ ਮਾਨਸਾ ਵਾਸੀਆਂ ਨੇ ਅੱਗੇ ਆ ਕੇ ਜੋੋ ਕੋਰੋਨਾ ਮਰ਼ੀਜ ਪਹਿਲਾਂ ਠੀਕ ਹੋੋ ਚੁੱਕੇ ਹਨ ਅਤੇ ਜਿਹਨਾਂ ਨੂੰ ਫਤਿਹ ਕਿੱਟ ਵਿੱਚ ਜੋੋ ਓਕਸੀਮੀਟਰ ਮਿਲੇ ਸਨ, ਪਰ ਹੁਣ ਉਹਨਾਂ ਦੇ ਠੀਕ ਹੋੋਣ ਕਰਕੇ ਉਹ ਓਕਸੀਮੀਟਰ ਉਹਨਾਂ ਦੇ ਪ੍ਰਯੋਗ ਵਿੱਚ ਨਹੀ ਹਨ, ਨੂੰ ਵਾਪਸ ਕਰਨ ਦੀ ਸੁਰੂਆਤ ਅੱਜ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਇਸ ਅਧੀਨ ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਸ੍ਰੀ ਕ੍ਰਿਸ਼ਨ ਚੰਦ ਗਰਗ ਪ੍ਰਧਾਨ ਬਾਰ ਐਸੋੋਸੀਏਸ਼ਨ ਵੱਲੋੋਂ ਫਤਿਹ ਕਿੱਟ ਦੌੌਰਾਨ ਲਏ ਗਏ 5 ਓਕਸੀਮੀਟਰਾਂ ਨੂੰ ਵਾਪਸ ਕਰਕੇ ਇਹ ਪਹਿਲਕਦਮੀ ਕੀਤੀ ਗਈ ਅਤੇ ਇਸਤੋੋਂ ਇਲਾਵਾ ਉਹਨਾ ਨੇ 1000 ਮਾਸਕ ਪਬਲਿਕ ਨੂੰ ਵੰਡਣ ਲਈ ਪੁਲਿਸ ਨੂੰ ਮੁਹੱਈਆ ਕਰਵਾਏ।  ਸ਼੍ਰੀ ਸੁਰੇਂਦਰ ਲਾਂਬਾ ਨੇ ਹੋੋਰ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਘਰ ਪਏ ਓਕਸੀਮੀਟਰਾਂ ਨੂੰ ਵਾਪਸ ਕਰਨ ਦੀ ਅਪੀਲ ਕੀਤੀ, ਤਾਂ ਜੋੋ ਇਸ ਕੋੋਰੋੋਨਾ ਮਹਾਂਮਾਰੀ ਦੌਰਾਨ ਐਮਰਜੈਂਸੀ ਹਾਲਤਾਂ ਦੌਰਾਨ ਕੋੋਰੋਨਾ ਮਰੀਜ਼ਾ ਨੂੰ ਇਹ ਓਕਸੀਮੀਟਰ ਮੁਹੱਈਆ ਕੀਤੇ ਜਾ ਸਕਣ।  ਇਸ ਮੌਕੇ ਗੁਰਲਾਭ ਸਿੰਘ ਮਾਹਲ ਐਡਵੋਕੇਟ, ਹਰਪ੍ਰੀਤ ਸਿੰਘ ਭੈਣੀਬਾਘਾ ਸੈਕਟਰੀ ਬਾਰ ਐਸੋੋਸੀਏਸ਼ਨ, ਰਾਜੇਸ ਕੁਮਾਰ ਲੇਖਾਕਾਰ, ਰਘਵੀਰ ਸਿੰਘ ਕਮੇਟੀ ਮੈਂਬਰ ਗੁਰਦੁਵਾਰਾ ਸਾਹਿਬ ਮੌਜੂਦ ਸਨ।   

LEAVE A REPLY

Please enter your comment!
Please enter your name here