ਮਾਨਸਾ 22 ਅਪ੍ਰੈਲ (ਸਾਰਾ ਯਹਾਂ/ਵਿਨਾਇਕ ਸ਼ਰਮਾ)
ਹਰ ਸਾਲ 22 ਅਪ੍ਰੈਲ ਨੂੰ ‘ਪ੍ਰਿਥਵੀ ਦਿਵਸ’ ਇਸ ਉਦੇਸ਼ ਨਾਲ ਮਨਾਇਆ ਜਾਂਦਾ ਹੈ
ਤਾਂਕਿ ਸਾਰਿਆਂ ਨੂੰ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਦੇ ਬਾਰੇ ‘ਚ ਜਾਗਰੂਕ ਕੀ ਤਾ ਜਾ ਸਕੇ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਡੀਕੇਐਲ ਡੀਏਵੀ ਸੀਨੀ ਅਰ ਸੈਕੰਡਰੀ ਸਕੂਲ ਮਾਨਸਾ ’ਚ ‘ਪ੍ਰਿਥਵੀ ਦਿਵਸ’ ਮਨਾਇਆ ਗਿਆ।
ਪ੍ਰਾਥਨਾ ਸਭਾ ਵਿੱਚ ਅਧਿਆਪਕਾ ਨੇ ਵਿਦਿਆਰਥੀਆਂ ਨੂੰ ‘ਪ੍ਰਿਥਵੀ ਦਿਵਸ’ ਦੇ ਬਾਰੇ ‘ਚ ਜਾਣੂ ਕਰਵਾਇਆ ਅਤੇ ਪ੍ਰਿਥਵੀ ਨੂੰ ਬਚਾਉਣ ਸਬੰਧੀ ਸਾਰੇ ਜ਼ਰੂਰੀ ਤੱਥਾਂ ‘ਤੇ ਚਾ ਨਣਾ ਪਾਇਆ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਸਮੂਹਿਕ ਡਾਂਸ, ਕਵਿਤਾ ਉਚਾਰਣ ਅਤੇ ਵੱਖ ਵੱਖ ਗਤੀਵਿਧੀਆਂ ਦੁਆਰਾ ਸਾਰੇ ਵਿਦਿਆਰਥੀਆਂ ਨੂੰ ਪੌ ਦੇ ਲਗਾਉਣ, ਪਾਣੀ ਬਚਾਉਣ, ਪਲਾਸਟਿਕ ਦਾ ਬਾਇਕਾਟ ਕਰਨ ਅਤੇ ਧਰਤੀ ਨੂੰ ਬ ਹਾਉਣ ਦਾ ਸੰਦੇਸ਼ ਦਿੱਤਾ ਇਸ ਨਾਲ ਸਬੰਧਤ ਜਲ ਚਿੱਤਰ ਵੀ ਬੱਚਿਆਂ ਨੂੰ ਦਿਖਾਏ ਗਏ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿੱਚ ਹੀ ਬੀਜ ਲਗਾਏ ਤੇ ਪੌਦਿਆਂ ਨੂੰ ਪਾਣੀ ਦਿੱਤਾ। ਸਕੂਲ ਵਿੱਚ ਚਲਾਏ ਜਾ ਰਹੇ ‘ਬਸੇਰਾ’ ਅਭਿਆਨ ਤਹਿਤ ਵਿਦਿਆਰਥੀਆਂ ਨੇ ਪੌਦੇ ਲਗਾਉਣ ਅਤੇ ਪੰਛੀਆਂ ਦੇ ਲਈ ‘ਬਸੇਰਾ’ ਦੇਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।
ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਰਾਣਾ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਧਰ
ਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੌ
ਦੇ ਲਗਾਉਣੇ ਚਾਹੀਦੇ ਹਨ, ਸਵੱਛਤਾ ਦਾ ਧਿਆਨ ਰੱਖਣਾ ਹੋਵੇਗਾ , ਬਿਜਲੀ ਤੇ ਪਾਣੀ
ਨੂੰ ਬਚਾਉਣਾ ਹੋਵੇਗਾ ਅਤੇ ਪਲਾਸਟਿਕ ਦਾ ਬਾਈਕਾਟ ਕਰਨਾ ਹੋਵੇਗਾ ਤਾਂਕਿ ਅੱਗੇ
ਆਉਣ ਵਾਲੀ ਪੀੜ੍ਹੀ ਨੂੰ ਸਾਰੇ ਕੁਦਰਤੀ ਸਾਧਨ ਪ੍ਰਾਪਤ ਹੋ ਸਕਣ। ਜੇਕਰ ਧਰਤੀ ਸੁਰੱ
ਖਿਅਤ ਹੋਵੇਗੀ ਤਦ ਸਾਡਾ ਜੀਵਨ ਸੰਭਵ ਹੋ ਸਕੇਗਾ।