*ਐਲ.ਡੀ. ਇਨਕਲੇਵ ਅਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਏ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਪੌਦੇ*

0
29

ਬੁਢਲਾਡਾ 30 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲੰਬੇ ਸਮੇਂ ਤੋਂ ਜਗ੍ਹਾ ਤੇ ਜਗ੍ਹਾ ਤੇ ਫੁੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ। ਜਿਸ ਦੀ ਲੜੀ ਵਜੋਂ ਪ੍ਰੀਸ਼ਦ ਨੇ ਐਲ.ਡੀ. ਇਨਕਲੇਵ ਕਲੋਨੀ ਦੇ ਵਿਸ਼ਾਲ ਕੁਮਾਰ ਸ਼ਾਲੂ ਦੇ ਸਹਿਯੋਗ ਨਾਲ ਸ਼ਹਿਰ ਦੇ ਮੇਨ ਬਾਜਾਰਾਂ ਚ ਟ੍ਰੀ ਗਾਰਡ ਸਮੇਤ ਪੌਦੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੰਸੰਥਾਂ ਦੇ ਕੈਸ਼ੀਅਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜਾਰਾਂ ਅੰਦਰ ਟ੍ਰੀ ਗਾਰਡ ਸਮੇਤ 100 ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਐਲ.ਡੀ. ਇਨਕਲੇਵ ਦੇ ਵਿਸ਼ਾਲ ਕੁਮਾਰ ਸ਼ਾਲੂ ਦਾ ਕਹਿਣਾ ਹੈ ਕਿ ਕਲੋਨੀ ਅੰਦਰ ਗਰੀਨਰੀ ਨੂੰ ਮੁੱਖ ਰੱਖਦੇ ਹੋਏ ਕਾਫੀ ਪੌਦੇ ਲਗਾਏ ਗਏ ਹਨ ਉਸੇ ਤਰ੍ਹਾਂ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਉਹ ਪ੍ਰੀਸ਼ਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਦੇ ਸਾਥ ਦੇਣ ਲਈ ਤਿਆਰ ਹਨ। ਸ਼ਹਿਰ ਦੀ ਸੁੰਦਰਤਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਜਿਨ੍ਹੇ ਪੌਦੇ ਲਗਾਏ ਜਾ ਸਕਦੇ ਹਨ ਉਨ੍ਹੇ ਪੌਦੇ ਲਗਾਉਣ ਅਤੇ ਉਸਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਲਗਾਏ ਪੌਦੇ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਲਈ ਲਾਹੇਵੰਦ ਸਿੱਧ ਹੋਣਗੇ। ਇਸ ਮੌਕੇ ਪ੍ਰਧਾਨ ਅਮਿਤ ਜਿੰਦਲ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਲਗਾਏ ਪੌਦਿਆਂ ਵਿੱਚ ਸਮੇਂ ਸਮੇਂ ਸਿਰ ਪਾਣੀ ਪਾਉਣ ਦੀ ਸੇਵਾ ਕਰਨ ਅਤੇ ਟ੍ਰੀ ਗਾਰਡਾਂ ਉਪਰ ਲੱਗੇ ਬਰਤਨ ਵਿੱਚ ਪੰਛੀਆਂ ਲਈ ਦਾਣੇ ਜਾਂ ਪੀਣ ਵਾਲਾ ਪਾਣੀ ਪਾ ਕੇ ਇਨਸਾਨੀਅਤ ਦਾ ਫਰਜ ਨਿਭਾਉਣ। ਇਸ ਮੌਕੇ ਸ਼ਿਵ ਕਾਂਸਲ, ਰਾਜ ਕੁਮਾਰ ਸੀ.ਏ., ਜਸਵੰਤ ਰਾਏ ਸਿੰਗਲਾ, ਕ੍ਰਿਸ਼ਨ ਕੁਮਾਰ ਬੱਬੂ, ਨਰੇਸ਼ ਕੁਮਾਰ, ਰਾਜ ਕੁਮਾਰ ਕਾਂਸਲ, ਮਾ. ਕ੍ਰਿਸ਼ਨ ਲਾਲ, ਰਜਿੰਦਰ ਗੋਇਲ, ਹੇਮਰਾਜ ਸ਼ਰਮਾਂ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here