*ਐਨ ਜੀ ਟੀ ਸੀ ਸ਼ਹਿਰ ਦਾ ਦੌਰਾ ਕਰਕੇ ਸ਼ਹਿਰੀਆਂ ਨੂੰ ਸੀਵਰੇਜ ਦੀ ਭਿਆਨਕ ਬਿਮਾਰੀ ਤੋਂ ਨਿਜਾਤ ਦਿਵਾਏ। ਚੋਹਾਨ/ਰਾਣਾ*

0
47

ਮਾਨਸਾ, 07 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਗੰਦਾ ਪਾਣੀ ਆਮ ਘੁੰਮ ਰਿਹਾ ਹੈ,ਅੱਤ ਦੀ ਠੰਢ ਵਿੱਚ ਸ਼ਹਿਰੀਆਂ ਨੂੰ ਸੀਵਰੇਜ ਦੀ ਸਮੱਸਿਆ ਨਾਲ ਜੁਟਣਾ ਪੈ ਰਿਹਾ ਹੈ, ਅਤੇ ਸ਼ਹਿਰ ਜਲ਼ ਥਲ ਹੋਇਆ ਪਿਆ ਹੈ।

ਵਾਰ ਵਾਰ ਸਬੰਧਤ ਮਹਿਕਮੇ ਨੂੰ ਅਪੀਲ ਕਰਨ ਦੇ ਬਾਵਜੂਦ ਨਗਰ ਕੌਂਸਲ ਸਮੇਤ ਸਬੰਧਤ ਮਹਿਕਮੇ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਜਿਸ ਦੇ ਪੱਕੇ ਹੱਲ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ ਇਹ ਕੋਈ ਸ਼ੌਕ ਨਹੀਂ ਮਜਬੂਰੀ ਹੈ।

       ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਐਮ ਐਲ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਰੋਸ ਪ੍ਰਦਰਸ਼ਨ ਮੋਕੇ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਆਗੂਆਂ ਨੇ ਨੈਸ਼ਨਲ ਗਰੀਨਲ ਟਰਵਿਊਨਲ ਕਮੇਟੀ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪ੍ਰਸ਼ਾਸਨ ਤੇ ਸਰਕਾਰ ਨਾ ਦੀ ਕੋਈ ਚੀਜ਼ ਵਿਖਾਈ ਨਹੀਂ ਦੇ ਰਿਹਾ। ਸ਼ਹਿਰ ਵਿਚ ਸੀਵਰੇਜ ਦੇ ਪਾਣੀ ਕਾਰਨ ਮਹਾਂਮਾਰੀ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ। ਜਿਸ ਦੀਫੌਰੀ ਰਾਹਤ ਲਈ ਸ਼ਹਿਰ ਵਿਚ ਸੀਵਰੇਜ ਪੀੜਤ ਏਰੀਏ ਦਾ ਦੌਰਾ ਕੀਤਾ ਜਾਵੇ।

     ਰੋਸ਼ ਪ੍ਰਦਰਸਨ ਮੌਕੇ ਨੋਜਵਾਨ ਸਭਾ ਦੇ ਹਰਪ੍ਰੀਤ ਸਿੰਘ ਮਾਨਸਾ, ਇਨਕਲਾਬੀ ਨੌਜਵਾਨ ਸਭਾ ਦੇ ਗਗਨਦੀਪ ਸਿਰਸੀਵਾਲਾ, ਸਾਬਕਾ ਮੁਲਾਜ਼ਮ ਆਗੂ ਜਗਰਾਜ ਸਿੰਘ ਰੱਲਾ ਤੇ ਮਹਿਲਾ ਆਗੂ ਮੰਜੂ ਮਿੱਤਲਤੇ ਸਾਬਕਾ ਕੌਂਸਲਰ ਸੁਰੇਸ਼ ਰਾਣੀ ਤੇ ਅਜੀਤ ਸਿੰਘ ਸਰਪੰਚ ਨੇ ਸੀਵਰੇਜ ਸਿਸਟਮ ਦੇ ਪੱਕੇ ਹੱਲ ਸਬੰਧੀ 12 ਜਨਵਰੀ ਨੂੰ ਠੀਕਰੀਵਾਲਾ ਚੌਕ ਵਿਖੇ ਸ਼ਾਮਲ ਹੋਣ ਦੀ ਅਪੀਲ ਕੀਤੀ।

   ਇਸ ਮੌਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਤੇ ਨਾਹਰੇਬਾਜੀ ਕੀਤੀ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਕੁਮਾਰ, ਜੀਵਨ ਕੁਮਾਰ, ਹਰਜੋਤ ਸਿੰਘ,ਮੁਰਤੀ ਕੌਰ, ਯੋਧਾ ਸਿੰਘ ਆਦਿ ਤੋਂ ਦੁਕਾਨਦਾਰਾਂ ਤੇ ਮੁਹੱਲਾ ਵਾਸੀ ਸ਼ਾਮਲ ਸਨ।

LEAVE A REPLY

Please enter your comment!
Please enter your name here