ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ 148 ਬੀ ਭੀਖੀ ਤੋਂ ਜਾਖਲ ਰੋਡ ਦੇ ਨਿਰਮਾਣ ਲਈ ਜਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਅਰਧ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਆਈ ਏ ਐਸ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆਂ ਨੇ ਦੱਸਿਆ ਕਿ ਹਾਈਵੇ ਦੋਰਾਨ ਐਕਵਾਇਰ ਕੀਤੇ ਜਮੀਨ ਮਾਲਕਾ ਨੂੰ ਹਦਾਇਤ ਕੀਤੀ ਗਈ ਹੈ ਕਿ ਜਮੀਨ ਦੀ ਨਿਰਧਾਰਤ ਕੀਤੀ ਕੀਮਤ ਦੇ ਅਨੁਸਾਰ ਅਦਾਇਗੀ ਕਰਨ ਲਈ ਜਿਨ੍ਹਾਂ ਜ਼ਮੀਨ ਮਾਲਕਾ ਨੇ ਅਜੇ ਤੱਕ ਆਪਣੇ ਬੈਕ ਖਾਤੇ ਲੋੜੀਦੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਉਹ ਸੰਬੰਧਤ ਦਫਤਰ ਵਿੱਚ ਤੁਰੰਤ ਜਮਾ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 18 ਏਕੜ 5 ਕਨਾਲ 4 ਮਰਲੇ ਜਮੀਨ ਦੇ ਏਵਜ ਵਜੋਂ 91 ਕਰੋੜ 24 ਲੱਖ 18 ਹਜ਼ਾਰ 294 ਰੁਪਏ ਦੀ ਅਦਾਇਗੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੁਢਲਾਡਾ 2184 ਮਰਲੇ, ਤਲਵੰਡੀ ਬੇਚਰਾਗ ਪਿੰਡ 100 ਮਰਲੇ, ਬਰੇਟਾ 295 ਮਰਲੇ, ਬਹਾਦਰਪੁਰ 210 ਮਰਲੇ, ਬਖਸ਼ੀਵਾਲਾ 195 ਮਰਲੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਅਤੇ ਕੁੱਲ 2984 ਮਰਲੇ ਬਣਦੀ ਹੈ। ਉਨ੍ਹਾ ਕਿਹਾ ਕਿ ਉਪਰੋਕਤ ਅਵਾਰਡ ਪਾਸ ਕਰਵਾਉਣ ਲਈ 13 ਸਤੰਬਰ 2019 ਨੂੰ ਮੀਨੀਸਟਰੀ ਆਫ ਰੋਡ ਹਾਈਵੇਜ਼ ਗੋਰਮਿੰਟ ਆਫ ਇੰਡੀਆਂ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਜ਼ੋ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।