ਬੁਢਲਾਡਾ 24 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ) : ਸਿਹਤ ਵਿਭਾਗ ਦੇ ਐਨ.ਐਚ.ਐਮ. ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੁਰੂ ਕੀਤੀ ਗਈ ਹੜਤਾਲ ਤਹਿਤ ਅੱਜ ਸਹਿਰ ਅੰਦਰ ਰੋਸ ਮੁਜਹਰਾ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਿਸ ਤਹਿਤ ਕਰਮਚਾਰੀਆਂ ਵੱਲੋਂ ਮੁਕੰਮਲ ਕੰਮ ਬੰਦ ਕੇ ਸਰਕਾਰ ਵਿਰੁੱਧ ਆਪਣਾ ਰੋਸ ਜਾਹਿਰ ਕੀਤਾ ਹੈ ਅਤੇ ਇਹ ਰੋਸ ਕਰਮਚਾਰੀਆਂ ਵੱਲੋਂ ਰੈਗੂਲਰ ਹੋਣ ਤੱਕ ਜਾਰੀ ਰਹੇਗਾ। ਇਸ ਮੋਕੇ ਸੀਨੀਅਰ ਆਗੂ ਵੀਰਪਾਲ ਕੌਰ, ਮਨਪ੍ਰੀਤ ਕੌਰ, ਰਾਜਬੀਰ ਕੌਰ, ਅਮਰਜੀਤ ਕੌਰ, ਡਾ ਬਬਲੂ ਜੇਠੀ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਿੱਚ ਐਨ.ਐਚ.ਐਮ. ਤਹਿਤ ਕੰਮ ਕਰ ਰਹੇ ਕਰਮਚਾਰੀ (ਕਲੈਰੀਕਲ, ਮੈਡੀਕਲ, ਪੈਰਾਮੈਡੀਕਲ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਕੰਮਲ ਭਰਤੀ ਪ੍ਰਕਿਰਿਆ ਰਾਹੀਂ ਭਰਤੀ ਹੋਏ ਹਨ। ਪਿਛਲੇ 15 ਸਾਲਾਂ ਦੀਆਂ ਬਿਹਤਰੀਨ ਸਿਹਤ ਸੇਵਾਵਾਂ ਤੇ ਖਾਸ ਤੌਰ ਤੇ ਕੋਵਿਡ ਮਹਾਮਾਰੀ ਦੌਰਾਨ ਫਰੰਟ ਲਾਈਨ ਤੇ ਕੀਤੇ ਕੰਮਾਂ ਨੂੰ ਸਿਰਫ਼ ਕੇਦਰੀ ਸਕੀਮਾਂ ਦੇ ਹਵਾਲੇ ਦੇ ਕੇ ਨਜਰਅੰਦਾਜ਼ ਕਰਨਾ 12000 ਕਰਮਚਾਰੀਆਂ ਨਾਲ ਬੇਇਨਸਾਫ਼ੀ ਹੈ ਕਿਉਂਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਯੋਗ ਪ੍ਰਣਾਲੀ ਰਾਹੀਂ ਪੰਜਾਬ ਦੇ ਬਸ਼ਿੰਦੇ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਭਰਤੀ ਕੀਤਾ ਗਿਆ ਸੀ। ਇਸ ਮੌਕੇ ਸੁਖਵਿੰਦਰ ਕੌਰ ਸੁੱਖੀ ਆਸਾ ਜ਼ਿਲ੍ਹਾ ਪ੍ਰਧਾਨ, ਕਿਰਨਜੀਤ ਕੌਰ ਆਸਾ ਬਲਾਕ ਪ੍ਰਧਾਨ, ਅਵਿਨਾਸ ਚੁੱਘ, ਸਿੰਦਰਪਾਲ ਕੋਰ , ਕਿਰਨਜੀਤ ਕੋਰ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜਰ ਸਨ।